ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ


ਐਸ ਏ ਐਸ ਨਗਰ, 5 ਦਸੰਬਰ (ਸ.ਬ.) ਵੱਖ ਵੱਖ ਸੰਸਥਾਵਾਂ ਦੇ ਆਗੂਆਂ ਵਲੋਂ ਚਲਾਈ ਜਾ ਰਹੀ ਦਿੱਲੀ ਚਲੋ ਮੁਹਿੰਮ ਤਹਿਤ ਆਮ ਲੋਕਾਂ ਨੂੰ ਕਿਸਾਨ ਧਰਨੇ ਲਈ ਦਿੱਲੀ ਜਾਣ ਲਈ ਪ੍ਰੇਰਦਿਆਂ ਫੇਜ 10- 11 ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਸਮਾਜ ਸੇਵੀ ਜਰਨੈਲ ਸਿੰਘ ਬਂੈਸ, ਅਖੰਡ ਕੀਰਤਨੀ ਜੱਥੇ ਦੇ ਆਗੂ ਆਰ ਪੀ ਸਿੰਘ ਅਤੇ ਵਕੀਲ ਭਾਈਚਾਰੇ ਦੇ ਨੁਮਾਇੰਦਿਆਂ ਵਲੋਂ ਦਿੱਲੀ ਵੱਲ ਚਾਲੇ ਪਾਏ ਗਏ|
ਇਸ ਮੌਕੇ ਸੰਬੋਧਨ ਕਰਦਿਆਂ ਹਰਿਆਣਾ ਤੋਂ ਆਏ ਇੰਜ. ਵਿਸ਼ਾਲ ਯਾਦਵ ਨੇ ਦਸਿਆ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ ਅਤੇ ਹਰਿਆਣਾ ਦੇ ਲੋਕ ਕਿਸਾਨਾਂ ਦੇ ਸੰਘਰਸ਼ ਦੌਰਾਨ ਉਹਨਾਂ ਦੇ ਨਾਲ ਖੜੇ ਹਨ| ਉਹਨਾਂ ਕਿਹਾ ਕਿ ਜਦੋਂ ਤਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ| 
ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਕਰਮਜੀਤ ਕੌਰ ਅਤੇ ਰਾਜਵੀਰ ਨੇ ਕੰਗਣਾ ਰਣੌਤ ਦੀ ਨਿਖੇਧੀ ਕੀਤੀ| ਇਸ ਮੌਕੇ ਕਿਸਾਨ ਨੇਤਾ ਇੰਦਰਪਾਲ ਸਿੰਘ ਅਤੇ ਪ੍ਰੋ. ਮੇਹਰ ਸਿੰਘ ਮੱਲੀ ਨੇ ਵੀ ਸੰਬੋਧਨ ਕੀਤਾ| ਉਹਨਾਂ ਦਸਿਆ ਕਿ ਦਿੱਲੀ ਚਲੋ ਦਾ ਅਗਲਾ ਪੜਾਅ  6 ਦਸੰਬਰ ਨੂੰ ਗੁ. ਸਿੰਘ ਸ਼ਹੀਦਾਂ ਗੇਟ ਤੇ ਸਵੇਰੇ 11 ਵਜੇ ਹੋਵੇਗਾ|
ਇਸ ਮੌਕੇ ਨਰਿੰਦਰ ਸਿੰਘ ਕੰਗ, ਗਗਨਪ੍ਰੀਤ ਸਿੰਘ ਬਂੈਸ, ਮੋਹਨ ਸਿੰਘ, ਮਨਜੀਤ ਬਂੈਸ, ਪਰਮਜੀਤ ਸਿੰਘ ਪੰਮਾ, ਹਰਸੁਖਵਿੰਦਰ ਸਿੰਘ ਬੱਬੀ, ਜਗਤਾਰ ਸਿੰਘ ਘੜੂੰਆਂ, ਕਰਮਜੀਤ ਸਿੰਘ ਖਾਲਸਾ, ਬਲਬੀਰ ਸਿੰਘ ਖਾਲਸਾ, ਹਰਦੇਵ ਸਿੰਘ ਕਲੇਰ, ਆਰ ਪੀ ਸਿੰਘ, ਜਗਮੋਹਨ ਸਿੰਘ, ਰਣਜੀਤ ਸਿੰਘ, ਡਾ. ਮੇਜਰ ਸਿੰਘ, ਬਲਜੀਤ ਸਿੰਘ, ਗੁਰਮੇਲ ਸਿੰਘ, ਜਸਰਾਜ ਸਿੰਘ, ਜਗਦੀਸ਼ ਸਿੰਘ, ਜਸਪਾਲ ਸਿੰਘ ਦਿਉਲ, ਕਰਮਜੀਤ ਕੌਰ, ਰਜਿੰਦਰ ਕੌਰ, ਕੁਲਦੀਪ ਸਿੰਘ, ਗੁਰਦੀਪ ਸਿੰਘ ਮੌਜੂਦ ਸਨ|  
ਘਨੌਰ  (ਅਭਿਸ਼ੇਕ ਸੂਦ)  ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ ਦਿੱਤੇ ਸੱਦੇ ਤੇ ਜਿਲਾ ਸਕੱਤਰ ਖੇਤ ਮਜਦੂਰ ਯੂਨੀਅਨ ਵੱਲੋਂ ਡਾਕਟਰ ਵਿਜੈ ਪਾਲ ਘਨੌਰ, ਜਸਪਾਲ ਕੁਮਾਰ, ਸਾਹਿਲ ਕੁਮਾਰ ਦੀ ਅਗਵਾਈ ਵਿੱਚ ਪਿੰਡ ਹਰੀਮਾਜਰਾ, ਸੋਗਲਪੁਰ ਅਤੇ ਕਸਬਾ ਘਨੌਰ ਵਿਖੇ ਮੋਦੀ ਸਰਕਾਰ ਦੇ  ਪੁਤਲੇ ਸਾੜ ਕੇ ਮੋਦੀ ਸਰਕਾਰ  ਦੇ ਅੜੀਅਲ ਰਵੱਈਏ ਦੀ ਸਖਤ ਨਿਖੇਧੀ ਕੀਤੀ ਗਈ| 
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਤਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਸਮੂਹ ਜਥੇਬੰਦੀਆਂ ਰੋਸ ਪ੍ਰਦਰਸ਼ਨ ਰਾਹੀਂ ਸੰਘਰਸ਼ ਨੂੰ ਹੋਰ ਵੀ ਤੇਜ ਕਰਨਗੀਆਂ| 
ਇਸ ਮੌਕੇ ਨਿਰਮਲ ਸਿੰਘ, ਕਰਮ ਚੰਦ, ਦੇਵੀ ਲਾਲ, ਮਾਇਆ, ਜਰਨੈਲ ਸਿੰਘ, ਹਰਨੇਕ ਸਿੰਘ, ਸਮਸ਼ੇਰ ਸਿੰਘ ਸਾਬਕਾ ਸਰਪੰਚ, ਕਾਮਰੇਡ ਪ੍ਰੇਮ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *