ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰਨ ਤੇ ਐਕਟਰ ਪ੍ਰਕਾਸ਼ ਰਾਜ ਤੇ ਕੇਸ

ਨਵੀਂ ਦਿੱਲੀ, 5 ਅਕਤੂਬਰ (ਸ.ਬ.) ਨੈਸ਼ਨਲ ਐਵਾਰਡ ਨਾਲ ਸਨਮਾਨਿਤ ਅਭਿਨੇਤਾ ਪ੍ਰਕਾਸ਼ ਰਾਜ ਪੀ.ਐਮ. ਮੋਦੀ ਤੇ ਟਿੱਪਣੀ ਕਰਨ ਤੋਂ ਬਾਅਦ ਕਾਨੂੰਨੀ ਵਿਵਾਦ ਵਿੱਚ ਫਸ ਗਏ ਹਨ| ਲਖਨਊ ਦੇ ਇਕ ਕੋਰਟ ਵਿੱਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ| ਇਸ ਮਾਮਲੇ ਵਿੱਚ ਸੁਣਵਾਈ 7 ਅਕਤੂਬਰ ਨੂੰ      ਹੋਵੇਗੀ| ਪ੍ਰਕਾਸ਼ ਨੇ ਪੱਤਰਕਾਰ ਗੌਰੀ ਲੰਕੇਸ਼ ਕਤਲ ਕੇਸ ਤੇ ਪੀ.ਐਮ. ਦੀ ਚੁੱਪੀ ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਤੋਂ ਵੱਡਾ ਐਕਟਰ ਦੱਸਿਆ ਸੀ| ਜਾਣਕਾਰੀ ਅਨੁਸਾਰ ਪੀ.ਐਮ. ਨਰਿੰਦਰ ਮੋਦੀ ਤੇ ਟਿੱਪਣੀ ਕਰਨ ਵਾਲੇ ਅਭਿਨੇਤਾ ਪ੍ਰਕਾਸ਼ ਰਾਜ ਦੇ ਖਿਲਾਫ ਲਖਨਊ ਕੋਰਟ ਵਿੱਚ ਸ਼ਿਕਾਇਤ ਦਰਜ ਹੋਈ ਹੈ| ਪ੍ਰਕਾਸ਼ ਰਾਜ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ਵਿੱਚ ਟਿੱਪਣੀ ਕੀਤੀ ਸੀ|  ਉਨ੍ਹਾਂ ਨੇ ਪੀ.ਐਮ. ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਲੋਕ ਸੋਸ਼ਲ ਮੀਡੀਆ ਤੇ ਖੁੱਲ੍ਹੇਆਮ ਗੌਰੀ ਲੰਕੇਸ਼ ਦੇ ਕਤਲ ਦੀ ਖੁਸ਼ੀ ਮਨਾ ਰਹੇ ਹਨ| ਇੱਥੇ ਤੱਕ ਕਿ ਖੁਸ਼ੀ ਮਨਾਉਣ ਵਾਲੇ ਲੋਕ ਉਹ ਵੀ ਹਨ, ਜਿਨ੍ਹਾਂ ਨੂੰ ਪੀ.ਐਮ. ਮੋਦੀ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਹਨ| ਪ੍ਰਕਾਸ਼ ਰਾਜ ਨੇ ਪੀ.ਐਮ. ਮੋਦੀ ਨੂੰ  ਆਪਣੇ ਤੋਂ ਵੱਡਾ ਐਕਟਰ ਵੀ ਦੱਸਿਆ ਸੀ| ਇਸ ਦੇ ਨਾਲ ਹੀ ਆਪਣੇ ਨੈਸ਼ਨਲ ਐਵਾਰਟ ਵਾਪਸ ਕਰਨ ਦੀ ਧਮਕੀ ਵੀ ਦਿੱਤੀ| ਹਾਲਾਂਕਿ ਬਾਅਦ ਵਿੱਚ ਪ੍ਰਕਾਸ਼ ਰਾਜ ਨੇ ਇਸ ਮਾਮਲੇ ਵਿੱਚ ਸਫ਼ਾਈ ਵੀ ਦਿੱਤੀ ਪਰ ਉਦੋਂ ਤੱਕ ਉਨ੍ਹਾਂ ਦੇ ਇਸ ਬਿਆਨ ਨੇ ਤੂਲ ਫੜ ਲਿਆ| ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ| ਨਵੰਬਰ 2016 ਵਿੱਚ ਉਨ੍ਹਾਂ ਨੇ ਭਾਜਪਾ ਨੇਤਾਵਾਂ ਦੇ ਖਿਲਾਫ ਇਕ ਰਿਪੋਰਟ ਛਾਪੀ ਸੀ| ਇਸੇ ਕਾਰਨ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ| ਇਸ ਮਾਮਲੇ ਵਿੱਚ ਉਨ੍ਹਾਂ ਨੂੰ 6 ਮਹੀਨੇ ਦੀ ਜੇਲ ਹੋਈ ਸੀ| ਉਨ੍ਹਾਂ ਨੇ ਆਪਣੇ ਜੀਵਨ ਤੇ ਖਤਰਾ ਜ਼ਾਹਰ ਕੀਤਾ ਸੀ|

Leave a Reply

Your email address will not be published. Required fields are marked *