ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ, ਵੀਅਤਨਾਮ ਦੇ ਪ੍ਰਧਾਨ ਮੰਤਰੀਆਂ ਨਾਲ ਕੀਤੀਆਂ ਦੋ-ਪੱਖੀ ਮੀਟਿੰਗਾਂ

ਮਨੀਲਾ, 14 ਨਵੰਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਸਟ੍ਰੇਲੀਆਈ ਹਮ-ਰੁਤਬਾ ਮੈਲਕਮ ਟਰਨਬੁਲ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਜੁਆਨ ਫੁਕ ਨਾਲ ਅੱਜ ਵੱਖ-ਵੱਖ ਦੋ-ਪੱਖੀ ਗੱਲਬਾਤ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਵਿਚ ਸੁਧਾਰ ਸਮੇਤ ਰਣਨੀਤਿਕ ਹਿੱਤਾਂ ਦੇ ਵੱਖ-ਵੱਖ ਮਾਮਲਿਆਂ ਉਤੇ ਚਰਚਾ ਕੀਤੀ| ਇਹ ਬੈਠਕਾਂ ਫਿਲੀਪੀਨ ਵਿਚ ਆਸਿਆਨ ਸਿਖਰ ਸੰਮੇਲਨ ਤੋਂ ਬਾਹਰ ਹੋਈਆਂ| ਅਜਿਹਾ ਸੱਮਝਿਆ ਜਾਂਦਾ ਹੈ ਕਿ ਟਰਨਬੁਲ ਨਾਲ ਬੈਠਕ ਵਿਚ  ਖੇਤਰ ਵਿਚ ਚੀਨ ਦੀ ਹਮਲਾਵਰ ਫੌਜੀ ਸਥਿਤੀ ਦੀ ਪਿੱਠਭੂਮੀ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਦੋਵਾਂ ਦੇਸ਼ਾਂ ਦੇ ਸਾਂਝੇ ਰਣਨੀਤਕ ਹਿੱਤਾਂ ਉਤੇ ਵੀ ਚਰਚਾ ਕੀਤੀ ਗਈ|
ਭਾਰਤ,  ਆਸਟ੍ਰੇਲੀਆ, ਅਮਰੀਕਾ ਅਤੇ ਜਾਪਾਨ ਦੇ ਅਧਿਕਾਰੀਆਂ ਨੇ ਖੇਤਰ ਵਿਚ ਆਪਣੇ ਸਾਂਝਾ ਸੁਰੱਖਿਆ ਹਿੱਤਾਂ ਦੇ ਮੱਦੇਨਜਰ ਪ੍ਰਸਤਾਵਿਤ ਚਾਰ-ਪੱਖੀ ਗੱਠਜੋੜ ਨੂੰ ਆਕਾਰ ਦੇਣ ਨੂੰ ਲੈ ਕੇ ਇੱਥੇ ਮੁਲਾਕਾਤ ਕੀਤੀ ਸੀ|

Leave a Reply

Your email address will not be published. Required fields are marked *