ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਕੋਚੀ ਮੈਟਰੋ ਦਾ ਉਦਘਾਟਨ

ਕੋਚੀ, 17 ਜੂਨ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਰਲ ਦੀ ਪਹਿਲੀ ਮੈਟਰੋ ਟ੍ਰੇਨ ਦਾ ਉਦਘਾਟਨ ਕੀਤਾ| ਇਸ ਮੌਕੇ ਮੋਦੀ ਨੇ ਪਲਾਰਿਵਟੱਮ ਸਟੇਸ਼ਨ ਤੋਂ ਪਥਾਦਿਪਲੱਮ ਦਰਮਿਆਨ ਮੈਟਰੋ ਦਾ ਸਫਰ ਵੀ ਕੀਤਾ| ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਹੋਏ ਇਸ ਉਦਘਾਟਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੰਚ ਤੇ ਵੈਂਕਈਆ ਨਾਇਡੂ, ਗਵਰਨਰ ਪੀ. ਸਤਸ਼ਿਵਮ, ਸੀ.ਐਮ.ਪੀ. ਵਿਜਯਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਮੇਸ਼ ਚੇਨਿਥਲਾ, ਐਨਾਰਕੁਲਮ ਦੇ ਸੰਸਦ ਮੈਂਬਰ ਕੇ.ਵੀ. ਥਾਮਸ ਅਤੇ ਮੈਟਰੋ ਮੈਨ ਈ. ਸ਼੍ਰੀਧਰਨ ਮੌਜੂਦ ਰਹੇ|
ਪਹਿਲੇ ਮੈਟਰੋ ਮੈਨ ਦਾ ਨਾਂ ਲਿਸਟ ਵਿੱਚ ਨਹੀਂ ਸੀ, ਜਿਸ ਦਾ ਵਿਰੋਧ ਹੋਇਆ ਸੀ|
ਦੱਸਿਆ ਜਾ ਰਿਹਾ ਹੈ ਕਿ 25 ਕਿਲੋਮੀਟਰ ਦੇ ਪਹਿਲੇ ਫੇਸ ਵਿੱਚ      ਟ੍ਰੇਨ ਪਲਾਰਿਵਟੋਮ ਅਤੇ ਅਲੁਵਾ ਦਰਮਿਆਨ 13 ਕਿਲੋਮੀਟਰ ਦੇ ਰੂਟ ਤੇ ਚੱਲੇਗੀ, ਜਦੋਂ ਕਿ ਬਾਕੀ ਸੈਕਸ਼ਨ ਤੇ ਅਜੇ ਕੰਮ ਹੋ ਰਿਹਾ ਹੈ| ਕੋਚੀ ਮੈਟਰੋ ਦੇ ਸਾਰੇ ਸਟੇਸ਼ਨ ਤੇ ਰੂਫ ਟਾਪ ਸੋਲਰ ਪੈਨਲ ਲਗਵਾਏ ਜਾ ਰਹੇ ਹਨ|

Leave a Reply

Your email address will not be published. Required fields are marked *