ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਤਾਕਤ ਨੂੰ ਕਮਜ਼ੋਰੀ ਵਿੱਚ ਬਦਲਿਆ : ਰਾਹੁਲ ਗਾਂਧੀ


ਨਵੀਂ ਦਿੱਲੀ, 12 ਨਵੰਬਰ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ| ਰਾਹੁਲ ਨੇ ਕਿਹਾ ਕਿ ਭਾਰਤ ਪਹਿਲੀ ਵਾਰ ਆਰਥਿਕ ਮੰਦੀ ਦੀ ਲਪੇਟ ਵਿੱਚ ਆਇਆ ਹੈ| ਰਾਹੁਲ ਨੇ ਟਵੀਟ ਕੀਤਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਰਥਿਕ ਮੰਦੀ ਆਈ ਹੈ| ਸ਼੍ਰੀ ਮੋਦੀ ਨੇ ਜੋ ਕਦਮ ਚੁੱਕੇ ਹਨ, ਉਸ ਨੇ ਭਾਰਤ ਦੀ ਤਾਕਤ ਨੂੰ ਕਮਜ਼ੋਰੀ ਵਿੱਚ ਬਦਲ ਦਿੱਤਾ ਹੈ| ਉਹਨਾ ਕਿਹਾ ਕਿ ਰਿਜ਼ਰਵ ਬੈਂਕ ਦੇ ਅਨੁਮਾਨ ਅਨੁਸਾਰ ਜੁਲਾਈ ਤੋਂ ਸਤੰਬਰ ਵਿੱਚ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) 8.3 ਫੀਸਦੀ ਰਹਿ ਜਾਵੇਗੀ ਅਤੇ ਦੇਸ਼ ਤਕਨੀਕੀ ਤੌਰ ਤੇ ਮੰਦੀ ਦੀ ਲਪੇਟ ਵਿੱਚ ਆ ਜਾਵੇਗਾ|
ਰਾਹੁਲ ਇਸ ਤੋਂ ਪਹਿਲਾਂ ਵੀ ਜੀ.ਐਸ.ਟੀ., ਨੋਟਬੰਦੀ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ ਤੇ ਹਮਲਾਵਰ ਰਹੇ ਹਨ| ਕੁਝ ਦਿਨ ਪਹਿਲਾਂ ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਨੋਟਬੰਦੀ ਪੀ.ਐਮ. ਦੀ ਸੋਚੀ ਸਮਝੀ ਚਾਲ ਸੀ, ਤਾਂ ਕਿ ਆਮ ਜਨਤਾ ਦੇ ਪੈਸੇ ਨਾਲ ਮੋਦੀ-ਮਿੱਤਰ ਪੂੰਜੀਪਤੀਆਂ ਦਾ ਲੱਖਾਂ ਕਰੋੜ ਰੁਪਏ ਦਾ ਕਰਜ਼ ਮੁਆਫ ਕੀਤਾ ਜਾ ਸਕੇ|

Leave a Reply

Your email address will not be published. Required fields are marked *