ਪ੍ਰਧਾਨ ਮੰਤਰੀ ਮੋਦੀ ਨੇ ਸਵਾਮੀ ਵਿਵੇਕਾਨੰਦ ਦੀ ਜਯੰਤੀ ਮੌਕੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 12 ਜਨਵਰੀ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵਾਮੀ ਵਿਵੇਕਾਨੰਦ ਦੀ ਜਯੰਤੀ ਤੇ ਉਨ੍ਹਾਂ ਨੂੰ ਨਮਨ ਕੀਤਾ ਅਤੇ ਕਿਹਾ ਕਿ ਮਜ਼ਬੂਤ, ਜੀਵੰਤ ਅਤੇ ਸਮਕਾਲੀ ਭਾਰਤ ਲਈ ਉਨ੍ਹਾਂ ਦੇ ਵਿਚਾਰਾਂ ਅਤੇ ਸਿਧਾਂਤਾਂ ਤੋਂ ਦੇਸ਼ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ| ਮੋਦੀ ਨੇ ਟਵੀਟ ਕੀਤਾ, ”ਉਠੋ, ਜਾਗੋ ਅਤੇ ਆਪਣੇ ਟੀਚੇ ਨੂੰ ਪਾਉਣ ਤਕ ਨਾ ਰੁਕੋ… ਇਨ੍ਹਾਂ ਪ੍ਰਭਾਵਸ਼ਾਲੀ ਸ਼ਬਦਾਂ ਅਤੇ ਵਿਚਾਰਾਂ ਦਾ ਪਾਲਣ ਹੀ ਸਵਾਮੀ ਵਿਵੇਕਾਨੰਦ ਪ੍ਰਤੀ ਸਰਧਾਂਜਲੀ ਹੈ|”
ਪ੍ਰਧਾਨ ਮੰਤਰੀ ਮੋਦੀ ਨੇ ਤਿਆਗ ਅਤੇ ਆਦਰਸ਼ਾਂ ਨੂੰ ਅਪਣਾਉਣ ਤੇ ਜ਼ੋਰ ਦਿੱਤਾ| ਉਨ੍ਹਾਂ ਨੇ ਇਕ ਹੋਰ ਸੰਦੇਸ਼ ਵਿਚ ਲਿਖਿਆ, ”ਸਵਾਮੀ ਵਿਵੇਕਾਨੰਦ ਦੀ ਯੁਵਾ ਸ਼ਕਤੀ ਵਿਚ ਅਟੁੱਟ ਆਸਥਾ ਰਹੀ|
ਉਨ੍ਹਾਂ ਦੇ ਵਿਚਾਰ ਅਤੇ ਆਦਰਸ਼ ਕਰੋੜਾਂ ਭਾਰਤੀ, ਵਿਸ਼ੇਸ਼ ਕਰ ਕੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਹਨ|”

Leave a Reply

Your email address will not be published. Required fields are marked *