ਪ੍ਰਧਾਨ ਮੰਤਰੀ ਮੋਦੀ ਵਲੋਂ ਕੋਰੋਨਾ ਵੈਕਸੀਨ ਵਿਕਸਿਤ ਕਰ ਰਹੀ ਪ੍ਰਯੋਗਸ਼ਾਲਾ ਦਾ ਦੌਰਾ


ਅਹਿਮਦਾਬਾਦ, 28 ਨਵੰਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਨਿੱਜੀ ਖੇਤਰ ਦੀ ਦਵਾ ਨਿਰਮਾਤਾ ਕੰਪਨੀ ਜਾਈਡਸ ਦੀ ਪ੍ਰਯੋਗਸ਼ਾਲਾ ਦਾ ਦੌਰਾ ਕਰ ਕੇ ਉੱਥੇ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਵਿਕਾਸ ਦੀ ਪ੍ਰਗਤੀ ਦਾ ਜਾਇਜ਼ਾ ਲਿਆ| ਪੀ.ਐਮ. ਮੋਦੀ ਕੋਰੋਨਾ ਵਾਇਰਸ ਦੇ ਟੀਕਿਆਂ ਦਾ ਵਿਕਾਸ ਅਤੇ ਵੱਡੇ ਪੈਮਾਨੇ ਤੇ ਨਿਰਮਾਣ ਦੀ ਤਿਆਰੀ ਕਰ ਰਹੀਆਂ ਤਿੰਨ ਭਾਰਤੀ ਪ੍ਰਯੋਗਸ਼ਾਲਾਵਾਂ ਦੇ ਆਪਣੇ ਦੌਰੇ ਤੇ ਇੱਥੇ ਪਹੁੰਚੇ ਹਨ| ਮੋਦੀ ਨੇ ਸ਼ਹਿਰ ਦੇ ਬਾਹਰ ਚਾਂਗੋਦਰ ਡਵੀਜ਼ਨ ਵਿੱਚ ਜਾਈਡਸ ਬਾਇਓਲਾਜਿਕਸ ਬਾਇਓਟੇਕ ਪਾਰਕ ਸਥਿਤ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ| ਕੰਪਨੀ ਦੇ ਚੇਅਰਮੈਨ ਪੰਕਜ ਪਟੇਲ ਅਤੇ ਉਨ੍ਹਾਂ ਦੇ ਪੁੱਤਰ ਅਤੇ ਪ੍ਰਬੰਧ ਡਾਇਰੈਕਟਰ ਸ਼ਰਵਿਲ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ| ਪੀ.ਐਮ. ਮੋਦੀ ਨੇ ਵੈਕਸੀਨ ਵਿਕਾਸ ਅਤੇ ਇਸ ਦੀ ਵੱਡੇ ਪੈਮਾਨੇ ਦੇ ਕ੍ਰਮ ਤੇ ਨਿਰਮਾਣ ਪ੍ਰਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀਆਂ ਹਾਸਿਲ ਕੀਤੀਆਂ|
ਉਨ੍ਹਾਂ ਨੇ ਵਿਸ਼ੇਸ਼ ਪੀ.ਪੀ.ਈ. ਕਿਟ ਪਾ ਕੇ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ ਅਤੇ ਪਟੇਲ ਅਤੇ ਸੰਬੰਧਤ ਵਿਗਿਆਨੀਆਂ ਨਾਲ ਚਰਚਾ ਵੀ ਕੀਤੀ| ਬਾਅਦ ਵਿੱਚ ਉਨ੍ਹਾਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਇਹ ਵੈਕਸੀਨ ਡੀ.ਐਨ.ਏ. ਆਧਾਰਿਤ ਹੈ| ਉਨ੍ਹਾਂ ਨੇ ਇਸ ਨਾਲ ਜੁੜੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਸਹਿਯੋਗ ਨਾਲ ਸਰਗਰਮ ਢੰਗ ਨਾਲ ਕੰਮ ਕਰ ਰਹੀ ਹੈ| ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਹੀ ਹੈਦਰਾਬਾਦ ਦੇ ਭਾਰਤ ਬਾਇਓਟੇਕ ਅਤੇ ਪੁਣੇ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਸੰਸਥਾ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਵੀ ਦੌਰਾ ਕਰ ਕੇ ਕੋਰੋਨਾ ਵੈਕਸੀਨ ਦੇ ਵਿਕਾਸ ਅਤੇ ਨਿਰਮਾਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ|

Leave a Reply

Your email address will not be published. Required fields are marked *