ਪ੍ਰਧਾਨ ਮੰਤਰੀ ਮੋਦੀ ਵੱਲੋਂ ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ, 500 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ

ਨਵੀਂ ਦਿੱਲੀ, 18 ਅਗਸਤ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਰਲਾ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ| ਬੀਤੀ ਰਾਤ ਨੂੰ ਹੀ ਮੋਦੀ ਵਿਸ਼ੇਸ਼ ਜਹਾਜ਼ ਦੁਆਰਾ ਤਿਰੂਵਨੰਤਪੂਰਮ ਪਹੁੰਚ ਗਏ ਸਨ| ਰਾਜ ਭਵਨ ਵਿਚ ਆਰਾਮ ਕਰਨ ਤੋਂ ਬਾਅਦ ਉਹ ਸਵੇਰੇ ਕੋਚੀ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ| ਇਸ ਤੋਂ ਪਹਿਲਾਂ ਉਨ੍ਹਾਂ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਅਤੇ ਹੋਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ| ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੜ੍ਹ ਕਾਰਨ ਹੋਈਆਂ ਮੌਤਾਂ ਦੇ ਦੁੱਖ ਪ੍ਰਗਟਾਉਂਦਿਆਂ ਸੂਬੇ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ| ਇਸ ਮੀਟਿੰਗ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਸੂਬੇ ਨੂੰ 500 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ| ਇਸ ਦੌਰਾਨ ਮੋਦੀ ਨੇ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜਖ਼ਮੀਆਂ ਨੂੰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ|
ਇਸ ਤੋਂ ਪਹਿਲਾਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਵਾਈ ਸਰਵੇਖਣ ਸੁਰੱਖਿਅਤ ਨਾ ਹੋਣ ਸਬੰਧੀ ਸੁਰੱਖਿਆ ਅਧਿਕਾਰੀਆਂ ਦੀ ਸਲਾਹ ਉਤੇ ਪ੍ਰਧਾਨ ਮੰਤਰੀ ਸਮੇਤ ਕੇਰਲ ਦੇ ਰਾਜਪਾਲ ਜਸਟਿਸ(ਰਿਟਾਇਰਡ) ਪੀ ਸਦਾਸ਼ਿਵਮ, ਮੁੱਖ ਮੰਤਰੀ ਪਿਨਾਰਾਈ ਵਿਜੇਯਨ ਅਤੇ ਹੋਰ ਅਧਿਕਾਰੀ ਨੇਵੀ ਦੇ ਹਵਾਈ ਅੱਡੇ ਤੋਂ ਵਾਪਸ ਪਰਤ ਆਏ ਸਨ| ਹੜ੍ਹਾਂ ਦੀ ਮਾਰ ਹੇਠ ਆਏ ਕੇਰਲ ਦੇ ਹਾਲਾਤ ਦਿਨੋਂ-ਦਿਨ ਵਿਗੜਦੇ ਹੀ ਜਾ ਰਹੇ ਹਨ| ਸੂਬੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੁਣ ਤੱਕ 324 ਮੌਤਾਂ ਹੋ ਚੁੱਕੀਆਂ ਹਨ ਅਤੇ 2 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਹਨ| ਪੂਰੇ ਸੂਬੇ ਭਰ ਵਿੱਚ ਜਨਤਕ ਜੀਵਨ ਪ੍ਰਭਾਵਿਤ ਹੋਇਆ ਹੈ|
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੇਰਲ ਦੇ ਕੁਝ ਜ਼ਿਲਿਆਂ ਦਾ ਹਵਾਈ ਸਰਵੇਖਣ ਵੀ ਕਰ ਚੁੱਕੇ ਹਨ| ਐਨ.ਡੀ.ਆਰ.ਐਫ. ਅਤੇ ਭਾਰਤੀ ਹਵਾਈ ਫੌਜ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਲਗਾਤਾਰ ਕਾਰਵਾਈ ਕਰ ਰਹੇ ਹਨ| ਸੂਬੇ ਵਿੱਚ ਹੜ੍ਹਾਂ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਭਾਰਤੀ ਹਵਾਈ ਫੌਜ ਆਪਰੇਸ਼ਨ ‘ਕਰੂਣਾ’ ਚਲਾ ਰਿਹਾ ਹੈ| 5 ਝਜ-17ਡ5 ਅਤੇ ਤਿੰਨ ਹੋਰ ਹੈਲੀਕਾਪਟਰਾਂ ਦੇ ਜ਼ਰੀਏ ਪਥਾਨਾਮਥਿਟੱਟਾ, ਏਰਨਾਕੁਲਮ ਅਤੇ ਤ੍ਰਿਸ਼ੂਰ ਜ਼ਿਲੇ ਵਿੱਚ ਫਸੇ ਲੋਕਾਂ ਨੂੰ ਬਚਾਇਆ ਗਿਆ ਹੈ|
ਜ਼ਿਕਰਯੋਗ ਹੈ ਕਿ 100 ਸਾਲ ਵਿੱਚ ਪਹਿਲੀ ਵਾਰ ਕੇਰਲ ਵਿੱਚ ਲਗਾਤਾਰ ਆ ਰਹੀ ਇਸ ਤਰ੍ਹਾਂ ਦੀ ਬਾਰਸ਼ ਕਾਰਨ ਆਏ ਹੜ੍ਹ ਦੇ ਕਾਰਨ ਹੁਣ ਤੱਕ 324 ਮੌਤਾਂ ਹੋ ਚੁੱਕੀਆਂ ਹਨ ਅਤੇ 2,857 ਲੋਕ ਬੇਘਰ ਹੋ ਗਏ ਹਨ| ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕੇਰਲ ਦੇ ਕੌਂਲਮ,ਪਥਾਨਾਮਥਿਟੱਟਾ, ਏਰਨਾਕੁਲਮ, ਕੋਟਾਟਾਇਮ, ਇਡੁਕਕੀ, ਏਰਨਾਕੂਲਮ, ਪਲੱਕੜ, ਕੋਝੀਕੋਡ ਅਤੇ ਵਾਯਨਾਡ ਜ਼ਿਲਿਆਂ ਵਿੱਚ 17 ਅਤੇ 18 ਅਗਸਤ ਨੂੰ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ|

Leave a Reply

Your email address will not be published. Required fields are marked *