ਪ੍ਰਨੀਤ ਕੌਰ ਵੱਲੋਂ ਪਟਿਆਲਾ ਮੀਡੀਆ ਕਲੱਬ ਨਾਲ ਵਿਡਿਓ ਕਾਨਫਰਸਿੰਗ ਰਾਹੀਂ ਕੀਤੀ ਮੀਟਿੰਗ

ਪ੍ਰਨੀਤ ਕੌਰ ਵੱਲੋਂ ਪਟਿਆਲਾ ਮੀਡੀਆ ਕਲੱਬ ਨਾਲ ਵਿਡਿਓ ਕਾਨਫਰਸਿੰਗ ਰਾਹੀਂ ਕੀਤੀ ਮੀਟਿੰਗ
ਕਲੱਬ ਟੀਮ ਵਲੋਂ ਕੋਰੋਨਾ ਸੰਕਟ ਵੇਲੇ ਪਾਏ ਯੋਗਦਾਨ ਦੀ ਸ਼ਲਾਘਾ
ਪਟਿਆਲਾ, 12 ਸਤੰਬਰ (ਬਿੰਦੂ ਸ਼ਰਮਾ) ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਪਟਿਆਲਾ ਮੀਡੀਆ ਕਲੱਬ ਵੱਲੋਂ ਕੋਰੋਨਾ ਸੰਕਟ ਵੇਲੇ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ| ਕਲੱਬ ਦੀ ਟੀਮ ਨਾਲ ਵਿਡਿਓ ਕਾਨਫਰੰਸਿੰਗ ਦੌਰਾਨ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੀਡੀਆ ਸਾਥੀ ਪੱਤਰਕਾਰੀ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ|
ਇਸ ਮੌਕੇ ਮੇਅਰ ਸ੍ਰੀ ਸੰਜੀਵ ਬਿੱਟੂ ਨੇ ਸ੍ਰੀਮਤੀ ਪ੍ਰਨੀਤ ਕੌਰ ਨੂੰ ਦੱਸਿਆ ਕਿ ਕਲੱਬ ਵੱਲੋਂ ਜਿਥੇ 51 ਹਜ਼ਾਰ ਰੁਪਏ ਦੇ ਨਗਰ ਨਿਗਮ ਦੇ ਦਰਜਾ ਚਾਰ ਮੁਲਾਜ਼ਮਾਂ ਅਤੇ ਸ਼ਹਿਰ ਵਿੱਚ ਚੌਂਕਾਂ ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਮਾਸਕ ਵੰਡੇ ਗਏ, ਉਥੇ ਹੀ 51 ਹਜ਼ਾਰ ਰੁਪਏ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਅਤੇ 51 ਹਜ਼ਾਰ ਰੁਪਏ ਹੀ ਰੈਡ ਕਰਾਸ ਪਟਿਆਲਾ ਲਈ ਵੀ ਦਿੱਤੇ ਗਏ ਹਨ|
ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਚੱਠਾ, ਸੀਨੀਅਰ ਮੀਤ ਪ੍ਰਧਾਨ ਡਾ. ਮਨੀਸ਼ ਸਰਹਿੰਦੀ, ਜੁਆਇੰਟ ਸਕੱਤਰ ਸ੍ਰੀ ਸੰਜੇ ਵਰਮਾ ਅਤੇ ਨਗਰ ਨਿਗਮ ਦੇ ਮੀਡੀਆ ਸਲਾਹਕਾਰ ਸ੍ਰੀ ਵਿਨੇ ਸ਼ੌਰੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *