ਪ੍ਰਭਾਤਫੇਰੀ ਦਾ ਸੁਆਗਤ ਅਤੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ


ਐਸ ਏ ਅ ੈਸ ਨਗਰ, 28 ਨਵੰਬਰ (ਸ.ਬ.) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ  ਦਾ ਸਵਾਗਤ   ਰੈਜੀਡੈਟਸ ਵੈਲਫੇਅਰ ਐਸੋਸੀਏਸ਼ਨ  ਸੈਕਟਰ 68 ਅਤੇ ਮਾਤਾ ਸਤਵੰਤ ਕੌਰ ਮੈਮੋਰੀਅਲ ਫਾਊਂਡੇਸ਼ਨ ਵਲੋਂ ਪਾਰਕ ਵਿਖੇ ਕੀਤਾ ਗਿਆ| ਇਸ ਮੌਕੇ ਇਲਾਕਾ ਵਾਸੀਆਂ ਨੇ   ਖੁਲੇ ਪੰਡਾਲ ਵਿੱਚ ਸਮਾਜਿਕ ਦੂਰੀ ਦਾ ਖਿਆਲ ਰਖਦਿਆਂ ਪੋਗਰਾਮ ਵਿੱਚ ਭਾਗ ਲਿਆ|  
ਇਸ ਮੌਕੇ ਸਮਾਜ ਸੇਵਿਕਾ ਪਵਨਜੀਤ ਕੌਰ ਨੇ ਆਪਣੇ ਸਾਥੀਆਂ ਨਾਲ ਸੰਗਤਾਂ ਨੂੰ  ਜੀ ਆਇਆਂ ਆਖਿਆ| ਇਸ ਮੌਕੇ ਸੁਖਮਨੀ ਸਾਹਿਬ ਜੀ ਦਾ ਪਾਠ  ਉਪਰੰਤ ਇਲਾਹੀ ਕੀਰਤਨ ਦਰਬਾਰ ਕਰਵਾਇਆ| ਇਸ ਉਪਰੰਤ ਬੌਬੀ ਕੰਬੋਜ ਦੇ ਪਿਤਾ ਸ਼੍ਰੀ ਦੌਲਤ ਰਾਮ ਕੰਬੋਜ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਇਲਾਕਾ ਵਾਸੀਆਂ  ਦੀ ਤੰਦਰੁਸਤੀ, ਭਾਈਚਾਰਕ ਸਾਂਝ ਅਤੇ  ਤਰੱਕੀ ਲਈ ਅਰਦਾਸ ਕੀਤੀ ਗਈ| 

Leave a Reply

Your email address will not be published. Required fields are marked *