ਪ੍ਰਭਾਵਸ਼ਾਲੀ ਰਿਹਾ ਸੰਤੋਖ ਸਿਘ ਧੀਰ ਜਨਮ ਸ਼ਤਾਬਦੀ ਸਮਾਗਮ

ਐਸ ਏ ਐਸ ਨਗਰ, 22 ਦਸੰਬਰ (ਸ ਬ ) ਸਪਰਿੰਗ ਡੇਲ ਇੰਡੀਅਨ ਸਕੂਲ, ਸਾਰਜ਼ਾ, ਯੂ.ਏ.ਈ. ਵੱਲੋ ਪੰਜਾਬੀ ਸਾਹਿਤ ਜਗਤ ਵਿਚ ਵਿਸ਼ਵ-ਪੱਧਰੀ ਮੁਕਾਮ ਹਾਸਿਲ ਕਰਨ ਵਾਲੇ ਪ੍ਰਸਿੱਧ ਸਾਹਿਤਕਾਰ ਸੰਤੋਖ ਸਿਘ ਧੀਰ ਜਨਮ ਸ਼ਤਾਬਦੀ ਦਾ ਸਮਾਗਮ (ਜਿਹੜਾ ਕਿਸਾਨ-ਮਜ਼ਦੂਰ ਅੰਦੋਲਨ ਨੂੰ ਸਮਰਪਿਤ ਸੀ) ਮੁਹਾਲੀ ਵਿੱਚ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭਰਵੀ ਗਿਣਤੀ ਵਿਚ ਲੇਖਕਾਂ, ਵਿਦਵਾਨਾਂ, ਬੁੱਧੀਜੀਵੀਆਂ, ਰੰਗਕਰਮੀਆ ਅਤੇ ਕਲਾਕਾਰਾਂ ਵਲੋ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਸ਼੍ਰੀ ਰਾਮ ਅਰਸ਼, ਡਾ. ਲਾਭ ਸਿੰਘ ਖੀਵਾ, ਡਾ. ਜੋਗਿੰਦਰ ਦਿਆਲ, ਮਨਮੋਹਨ ਸਿੰਘ ਦਾਊ ਅਤੇ ਸ਼ਿਵ ਨਾਥ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਕੁਲਵਕਤੀ ਲੇਖਕ ਸਨ ਜੋ ਸਾਰੀ ਉਮਰ ਆਪਣੀ ਸੋਚ ਤੇ ਸਿਧਾਂਤ ਉਪਰ ਦਿ੍ਰੜ ਰਹੇ। ਉਨਾਂ ਆਪਣੀਆਂ ਸਾਹਿਤਕ ਕਿਰਤਾਂ ਵਿਚ ਕਿਰਤੀ-ਕਿਸਾਨ, ਦੱਬੇ-ਕੁਚਲੇ ਤੇ ਸਾਧਨਹੀਣ ਲੋਕਾਂ ਦੇ ਮਸਲਿਆਂ ਬਾਰੇ ਬੇਬਾਕੀ ਤੇ ਦਲੇਰੀ ਨਾਲ ਉਭਾਰੇ।
ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਰਿਪੁਦਮਨ ਸਿੰਘ ਰੂਪ, ਵੱਡੀ ਬੇਟੀ ਨਵਰੂਪ ਕੌਰ, ਭਤੀਜੇ ਸੰਜੀਵਨ ਅਤੇ ਰੰਜੀਵਨ ਨੇ ਉਨਾਂ ਦੀ ਨਿੱਜੀ ਜਿੰਦਗੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਜਿੰਨੇ ਆਪਣੇ ਆਲੇ-ਦੁਆਲੇ ਪ੍ਰਤੀ ਫਿਕਰਮੰਦ ਸਨ, ਉਨੀ ਹੀ ਫਿਕਰ ਆਪਣੇ ਪ੍ਰੀਵਾਰ ਤੇ ਨੇੜਲਿਆਂ ਦੀ ਵੀ ਕਰਦੇ ਸਨ। ਇਸ ਮੌਕੇ ਕਲਮਕਾਰ ਕਸ਼ਮੀਰ ਕੌਰ, ਮਲਕੀਤ ਨਾਗਰਾ, ਗਾਇਕ ਅਲਫਾਜ਼ ਅਤੇ ਹਰਇੰਦਰ ਹਰ ਵਲੋ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਸਮਾਗਮ ਵਿੱਚ ਹੋਰਨਾਂ ਤੋ ਇਲਾਵਾ ਗੁਰਦਰਸ਼ਨ ਮਾਵੀ, ਗੁਰਮੇਲ ਸਿੰਘ ਮੌਜੇਵਾਲੀ, ਅਮਰਜੀਤ ਕੌਰ, ਗੁਰਸ਼ਰਨ ਸਿੰਘ ਕੁਮਾਰ, ਸੰਤੋਸ਼ ਗੁਪਤਾ, ਗੁਰਵਿੰਦਰ ਸਿੰਘ ਭੋਲਾ, ਹਰਭਜਨ ਕੌਰ ਢਿੱਲੋ , ਐਡਵੋਕੇਟ ਹਰਜੀਤ ਬਰਨਾਲਾ, ਅਮਿ੍ਰੰਤ ਸਿੰਘ, ਐਡਵੋਕੇਟ ਹਰਦੇਵ ਸਿੰਘ ਕਲੇਰ, ਚਰਨ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਗਰਚਾ,ਮੰਚ ਸੰਚਾਲਨ ਸ਼੍ਰੋਮਣੀ ਕਵੀ ਮਨਜੀਤ ਇੰਦਰਾ, ਸਤਪਾਲ ਕੌਰ, ਦਵਿੰਦਰ ਜੀਤ ਸਿੰਘ ਦਰਸ਼ੀ, ਨਵਤੇਜ ਕੌਰ, ਨਵਰੀਤ ਕੌਰ, ਰਜਨੀ, ਚਰਨਜੀਤ ਕੌਰ, ਰਵਿੰਦਰ ਪੰਨੂ, ਰਿਤੂਰਾਰ ਕੌਰ, ਊਦੈਰਾਗ ਸਿੰਘ, ਸਪਰਿੰਗ ਡੇਲ ਇੰਡੀਅਨ ਸਕੂਲ ਦੀ ਚੇਅਰਪ੍ਰਸਨ ਕੁਲਿਵੰਦਰ ਕੋਮਲ ਅਤੇ ਟਾੲਨੀ ਟੋਟਸ ਸਕੂਲ ਦੇ ਜਨਰਲ ਸਕੱਤਰ ਗੁਰਇੰਦਰਜੀਤ ਸਿੰਘ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *