ਪ੍ਰਮਾਣੂੰ ਪ੍ਰੀਖਣ ਸੰਬੰਧੀ ਲੱਗੀਆਂ ਰੋਕਾਂ ਨੂੰ ਹਟਾਉਣ ਦੀ ਮੰਗ ਕਰ ਰਿਹੈ ਉਤਰੀ ਕੋਰੀਆ

ਸਿਓਲ, 4 ਨਵੰਬਰ (ਸ.ਬ.) ਉਤਰੀ ਕੋਰੀਆ ਨੇ ਪਿਛਲੇ ਦਿਨੀਂ ਕੀਤੇ ਗਏ ਛੇਵੇਂ ਅਤੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂੰ ਪ੍ਰੀਖਣ ਮਗਰੋਂ ਉਸ ਤੇ ਲੱਗੀਆਂ ਰੋਕਾਂ ਨੂੰ ‘ਬੇਰਹਿਮ ਰੋਕ’ ਦੱਸਦੇ ਹੋਏ ਇਸ ਨੂੰ ਜਲਦੀ ਹਟਾਉਣ ਲਈ ਕਿਹਾ ਹੈ| ਉਤਰੀ ਕੋਰੀਆ ਲਗਾਤਾਰ ਰੋਕਾਂ ਦੇ ਬਾਵਜੂਦ ਪ੍ਰਮਾਣੂੰ ਪ੍ਰੀਖਣ ਕਰਦਾ ਰਿਹਾ ਹੈ ਤੇ ਦੁਨੀਆ ਤੇ ਆਪਣੀ ਤਾਕਤ ਤੇ ਦਹਿਸ਼ਤ ਸੰਬੰਧੀ ਧਮਕੀਆਂ ਦਿੰਦਾ ਰਹਿੰਦਾ ਹੈ| ਅਜਿਹੇ ਵਿੱਚ ਉਸ ਵਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਕੋਈ ਉਸ ਨੂੰ ਅਜਿਹਾ ਕਰਨ ਤੋਂ ਨਾ ਰੋਕੇ|
ਸੰਯੁਕਤ ਰਾਸ਼ਟਰ ਵਿੱਚ ਉਤਰੀ ਕੋਰੀਆ ਦੇ ਪ੍ਰਤੀਨਿਧੀ ਨੇ ਬੀਤੇ ਦਿਨੀਂ ਇਹ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਦੀ ਅਗਵਾਈ ਵਾਲੇ ਸਮੂਹ ਵਲੋਂ ਲਗਾਈ ਗਈ ਇਹ ਰੋਕ ਗਲਤ ਹੈ ਅਤੇ ਉਤਰੀ ਕੋਰੀਆ ਤੇ ਦਬਾਅ ਬਣਾਉਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਅਤੇ ਕਤਲੇਆਮ ਹੈ| ਇਹ ਉਤਰੀ ਕੋਰੀਆ ਦੇ ਲੋਕਾਂ ਦੇ ਸਾਰੇ        ਖੇਤਰਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਖੁਸ਼ੀ ਲਈ ਖਤਰਾ ਹੈ ਅਤੇ ਰੁਕਾਵਟਾਂ ਪੈਦਾ ਕਰਦਾ ਹੈ|

Leave a Reply

Your email address will not be published. Required fields are marked *