ਪ੍ਰਵਾਸੀ ਆਸਟ੍ਰੇਲੀਅਨਾਂ ਦੇ ਮਾਪਿਆਂ ਦਾ ਵੀਜਾ 10 ਸਾਲ ਲਈ ਲੱਗੇ-ਬਿੱਲੂ

ਕਿਹਾ ਟਾਈਟਲਰ ਤੇ ਕੇਪੀਐਸ ਗਿੱਲ ਨਾਲ ਕੋਈ ਸਾਂਝ ਨਹੀ

ਤੇਜਿੰਦਰ ਸਿੰਘ ਸਹਿਗਲ
ਸਿਡਨੀ, 30 ਜੂਨ

ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਵਿਚ ਪੰਜਾਬੀ ਉਮੀਦਵਾਰ ਅਵਤਾਰ ਸਿੰਘ ਬਿੱਲੂ ਨੇ ਲੇਬਰ ਪਾਰਟੀ ਵੱਲੋ ਤਿੰਨ ਸਾਲ ਤੇ ਲਿਬਰਲ ਪਾਰਟੀ ਵੱਲੋ 5 ਸਾਲ ਦੇ ਮਾਪਿਆਂ ਦੇ ਵੀਜੇ ਨੁੰ ਨਕਾਫੀ ਦਸਦਿਆਂ ਕਿਹਾ ਕਿ ਇਹ ਵੀਜਾ ਘੱਟੋ ਘੱਟ 10 ਸਾਲ ਦਾ ਹੋਣਾ ਚਾਹੀਦਾ ਹੈ ਤਾਂ ਹੀ ਪ੍ਰਵਾਸੀ ਆਪਣੇ ਮਾਪਿਆਂ ਤੇ ਉਨ੍ਹਾਂ ਦੇ ਬੱਚੇ ਆਪਣੇ ਦਾਦਾ ਦਾਦੀ ਦਾ ਮੋਹ ਤੇ ਨਿਘ ਮਾਣ ਸਕਣਗੇ| ਅਵਤਾਰ ਸਿੰਘ ਬਿੱਲੂ ਨੇ ਇਕ ਗੱਲਬਾਤ ਦੋਰਾਨ ਕਿਹਾ ਕਿ ਗਰੀਨਵੇਅ ਹਲਕੇ ਵਿਚ ਉਨ੍ਹਾਂ ਦੀ ਵੱਧ ਰਹੀ ਲੋਕਪ੍ਰਿਅਤਾ ਨੁੰ ਦੇਖ ਕੇ ਉਨ੍ਹਾਂ ਉਪਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਤੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਨਾਲ ਸਾਂਝ ਤੇ ਨੇੜਤਾ ਹੋਣ ਦੇ ਆਰੋਪ ਲਗਾਏ ਜਾ ਰਹੇ ਹਨ ਜੋ ਕਿ ਨਿਰਾਧਾਰ ਹਨ| ਉਨ੍ਹਾਂ ਦਾ ਕਹਿਣਾ ਸੀ ਕਿ ਟਾਈਟਲਰ ਨਾਲ ਜਿਸ ਮੁਲਾਕਾਤ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਭਾਰਤੀ ਕੌਂਸਲੇਟ ਵੱਲੋਂ ਕਰਵਾਏ ਇਕ ਪ੍ਰੋਗਰਾਮ ਦੋਰਾਨ ਦੀ ਹੈ ਤੇ ਉਸ ਦੋਰਾਨ ਉਨ੍ਹਾਂ ਦੀ ਟਾਈਟਲਰ ਨਾਲ ਗੱਲਬਾਤ ਵੀ ਨਹੀਂ ਹੋਈ| ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਵੀ ਉਹ ਹੋਰਨਾਂ ਸਮਾਗਮਾਂ ਵਾਂਗ ਸੱਦਾ ਪ੍ਰਾਪਤ ਹੋਣ ਤੇ ਗਏ ਸੀ|  ਇਸੇ ਤਰ੍ਹਾਂ ਕੇਪੀਐਸ ਗਿੱਲ ਦਾ ਪ੍ਰੋਗਰਾਮ ਵੀ ਕਿਸੇ ਹੋਰ ਵੱਲੋਂ ਕਰਵਾਇਆ ਗਿਆ ਜਿਸ ਵਿਚ ਉਹ ਸ਼ਾਮਿਲ ਨਹੀ ਹੋਏ| ਅਵਤਾਰ ਸਿੰਘ ਬਿੱਲੂ ਦੀ ਚੋਣ ਮੁਹਿੰਮ ਵਿਚ ਸਰਗਰਮ ਜਗਤਾਰ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਬਿਲੂ ਨੂੰ ਇਸ ਚੋਣ ਵਿਚ ਹਰ ਵਰਗ ਤੋ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ
ਆਸਟ੍ਰੇਲੀਆ ਦੀਆਂ ਪ੍ਰਮੁੱਖ ਪਾਰਟੀਆਂ ਨੂੰ ਇਸ ਗੱਲ ਦਾ ਨੋਟਿਸ ਲੈਣਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਸਥਾਨਿਕ ਅਖਬਾਰਾਂ ਵੀ ਅਵਤਾਰ ਸਿੰਘ ਬਿੱਲੂ ਦੇ ਚੋਣ ਪ੍ਰਭਾਵ ਬਾਰੇ ਖਬਰਾਂ ਛਾਪ ਰਹੀਆਂ ਹਨ| ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਕਈ ਦਿਨਾਂ ਤੋ ਗਰੀਨਵੇਅ ਸੰਸਦੀ ਖੇਤਰ ਵਿਚ ਹਰ ਵਰਗ ਵੱਲੋਂ ਉਨਾ ਨੁੰ ਹਿਮਾਇਤ ਦਿੱਤੇ ਜਾਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਤੇ ਉਹ ਪੰਜਾਬੀ ਭਾਈਚਾਰੇ ਤੋਂ ਇਲਾਵਾ ਪਾਕਿਸਤਾਨੀ ਭਾਈਚਾਰੇ, ਅਫਗਾਨੀ ਭਾਈਚਾਰੇ, ਅਹਿਮਦੀਆ ਭਾਈਚਾਰੇ ਤੇ ਗੁਜਰਾਤੀ ਭਾਈਚਾਰੇ ਨਾਲ ਕਈ ਬੈਠਕਾਂ ਕਰ ਚੁੱਕੇ ਹਨ| ਉਨ੍ਹਾਂ ਦਾ ਕਹਿਣਾ ਸੀ ਕਿ ਇਸ ਹਲਕੇ ਵਿਚ ਅਵਤਾਰ ਸਿੰਘ ਬਿਲੂ ਦੇ ਪ੍ਰਭਾਵ ਦਾ ਹੀ ਅਸਰ ਹੈ ਕਿ ਲੇਬਰ ਪਾਰਟੀ ਨੇ ਪ੍ਰਵਾਸੀ ਮਾਪਿਆਂ ਦੇ ਤਿਨ ਸਾਲ ਦਾ ਵੀਜਾਂ ਤੇ ਲਿਬਰਲ ਪਾਰਟੀ ਵੱਲੋ ਪ੍ਰਵਾਸੀ ਮਾਪਿਆਂ ਲਈ ਪੰਜ ਸਾਲ ਦਾ ਵੀਜਾ ਸ਼ੁਰੂ ਕਰਨ ਬਾਰੇ ਐਲਾਨ ਕੀਤਾ ਗਿਆ|

Leave a Reply

Your email address will not be published. Required fields are marked *