ਪ੍ਰਵਾਸੀ ਕਾਮਿਆਂ ਤੇ ਕਾਰਵਾਈ ਦੇ ਤਹਿਤ ਮਲੇਸ਼ੀਆ ਨੇ 77 ਵਿਦੇਸ਼ੀ ਨਾਗਰਿਕਾਂ ਨੂੰ ਲਿਆ ਹਿਰਾਸਤ ਵਿਚ

ਪੋਰਟ ਡਿਕਸਨ, 12 ਜੁਲਾਈ (ਸ.ਬ.)  ਮਲੇਸ਼ੀਆਈ ਅਧਿਕਾਰੀਆਂ ਨੇ ਗੈਰ ਕਾਨੂੰਨੀ ਆਵਾਸ ਦੇ ਵਿਰੁੱਧ ਆਪਣੀ ਹਾਲ ਹੀ ਵਿਚ ਦੀ ਕਾਰਵਾਈ ਦੇ ਤਹਿਤ ਇਕ ਨਿਰਮਾਣ ਸਥਲ ਤੇ ਛਾਪਾ ਮਾਰ ਕੇ 77 ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਹੈ| ਆਵਾਸ ਅਧਿਕਾਰੀਆਂ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਮਲੇਸ਼ੀਆ ਆ ਕੇ ਨਿਰਮਾਣ ਕਰਨ, ਰੁੱਖ ਲਗਾਉਣ ਅਤੇ ਸੇਵਾ ਉਦਯੋਗਾਂ ਵਿਚ ਜ਼ਿਆਦਾਤਰ ਘੱਟ ਤਨਖਾਹ ਦੀ ਨੌਕਰੀ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਟੀਚਾ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਗਈ ਸੀ|
ਇਕ ਜੁਲਾਈ ਤੋਂ ਸ਼ੁਰੂ ਕਾਰਵਾਈ ਦੇ ਤਹਿਤ ਪਤਾ ਚੱਲਿਆ ਕਿ 3,000 ਤੋਂ ਜ਼ਿਆਦਾ ਵਿਦੇਸ਼ੀ ਨਾਗਰਿਕਾਂ, 63 ਮਾਲਕਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਰਮਚਾਰੀਆਂ ਨੂੰ ਕੰਮ ਤੇ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ|
ਦੱਖਣੀ-ਪੂਰਬੀ ਏਸ਼ੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿਚੋਂ ਇਕ ਮਲੇਸ਼ੀਆ ਲੰਬੇ ਸਮੇਂ ਤੋਂ ਇੰਡੋਨੇਸ਼ੀਆ, ਫਿਲੀਪੀਨ, ਬੰਗਲਾ ਦੇਸ਼ ਅਤੇ ਭਾਰਤ ਤੋਂ ਸਭ ਤੋਂ ਜ਼ਿਆਦਾ ਕਾਮਿਆਂ ਨੂੰ ਆਕਰਸ਼ਿਤ ਕਰਦਾ ਹੈ| ਉਤਰੀ ਨੇਗੋਰੀ ਸੇਮਬਿਲਨ ਰਾਜ ਵਿਚ ਨਿਰਮਾਣ ਸਥਲ ਤੇ ਛਾਪਾ ਮਾਰਨ ਵਾਲੇ ਆਵਾਸ ਅਧਿਕਾਰੀਆਂ ਨੇ 85 ਕਾਮਿਆਂ ਵਿਚੋਂ 77 ਨੂੰ ਨਿਰਮਾਣ ਸਥਲ ਤੇ ਪਾਇਆ, ਜਿਨ੍ਹਾਂ ਕੋਲ ਕੋਈ ਕਾਨੂੰਨੀ ਦਸਤਾਵੇਜ ਨਹੀਂ ਸਨ| ਇਨ੍ਹਾਂ ਵਿਚੋਂ ਜ਼ਿਆਦਾਤਰ ਕਾਮੇ ਇੰਡੋਨੇਸ਼ੀਆ ਦੇ ਸਨ|

Leave a Reply

Your email address will not be published. Required fields are marked *