ਪ੍ਰਵਾਸੀ ਪਤੀਆਂ ਤੋਂ ਪੀੜ੍ਹਤ ਔਰਤਾਂ ਨੇ ਸੁਣਾਏ ਦੁੱਖੜੇ

ਚੰਡੀਗਡ੍ਹ, 22 ਮਈ (ਸ.ਬ.) ਅੱਜ ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਵਿਖੇ ਪ੍ਰਵਾਸੀ ਪਤੀਆਂ ਤੋਂ ਪੀੜਤ ਔਰਤਾਂ ਨਾਲ ਪਾਸਪੋਰਟ ਅਧਿਕਾਰੀਆਂ ਵੱਲੋਂ ਇੱਕ ਸੰਵਾਦ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਆਈਆਂ 350 ਦੇ ਕਰੀਬ ਪੀੜਤ ਔਰਤਾਂ ਨੇ ਅਧਿਕਾਰੀਆਂ ਨੂੰ ਆਪਣੇ ਦੁੱਖੜੇ ਸੁਣਾਏ|
ਇਸ ਮੌਕੇ ਖੇਤਰੀ ਪਾਸਪੋਰਟ ਦਫਤਰ ਦੇ ਮੁੱਖ ਅਧਿਕਾਰੀ ਆਈ. ਪੀ. ਐਸ. ਸ਼ਿਵਾਸ ਕਵਿਰਾਜ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਚੰਡੀਗੜ੍ਹ ਵੱਲੋਂ ਇਨ੍ਹਾਂ ਐਨ. ਆਰ. ਆਈ ਪਤੀਆਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪੀੜ੍ਹਤ ਔਰਤਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਸਕੇ|
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅਤੇ ਬੇਟੀ ਤੇ ਸਿੱਖਿਆ ਫਾਊਂਡੇਸ਼ਨ ਦੇ ਮੁਖੀ ਰੇਣੂ ਸ਼ਰਮਾ ਨੇ ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਵੱਲੋਂ 350 ਐਨ.ਆਰ.ਆਈ ਪਤੀਆਂ ਦੇ ਪਾਸਪੋਰਟ ਰੱਦ ਕੀਤੇ ਜਾਣ ਦੀ ਪ੍ਰਸ਼ੰਸ਼ਾ ਕੀਤੀ|
ਇਸ ਪ੍ਰੋਗਰਾਮ ਦੌਰਾਨ ਸ੍ਰੀਮਤੀ ਅੰਕਿਤਾ ਮਿੱਤਲ, ਏ.ਆਈ.ਜੀ ਪੰਜਾਬ ਪੁਲੀਸ ਸਤਿੰਦਰ ਕੁਮਾਰ ਗੁਪਤਾ, ਆਈ.ਪੀ.ਐਸ ਹਰਿਆਣਾ ਪੁਲੀਸ ਅਰੁਣ ਮੋਦਗਿੱਲ, ਡਿਪਟੀ ਪਾਸਪੋਰਟ ਅਧਿਕਾਰੀ ਅਮਿਤ ਕੁਮਾਰ ਰਾਵਤ ਅਤੇ ਮੁਖੀ ਸਹਿਦੇਵ ਕੌਸ਼ਿਕ ਹਾਜ਼ਰ ਸਨ|

Leave a Reply

Your email address will not be published. Required fields are marked *