ਪ੍ਰਵਾਸੀ ਪੰਛੀਆਂ ਦੇ ਆਉਣ-ਜਾਣ ਦੇ ਰੂਟ ਦਾ ਬਣੇਗਾ ਸੈਟੇਲਾਈਟ ਨਕਸ਼ਾ

ਦੇਸ਼ ਵਿੱਚ ਵਾਤਾਵਰਣ ਸੁਰੱਖਿਆ ਦੇ ਕੰਮਾਂ  ਨਾਲ ਜੁੜੇ ਸਭ ਤੋਂ ਪੁਰਾਣੇ ਗਰੁਪ ਬਾਂਬੇ ਨੈਚਰਲ ਹਿਸਟਰੀ ਸੋਸਾਇਟੀ  (ਬੀਐਨਐਚਐਸ) ਨੇ ਇੱਕ ਮਹੱਤਵਪੂਰਣ ਪਹਿਲ ਕੀਤੀ ਹੈ|  ਇਸਨੇ ਕੇਂਦਰ ਸਰਕਾਰ ਤੋਂ  ਮੰਗ ਕੀਤੀ ਹੈ ਕਿ      ਦੇਸ਼ ਵਿੱਚ ਖਾਸ ਮੌਸਮਾਂ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀਆਂ  ਦੇ ਆਉਣ – ਜਾਣ  ਦੇ ਰੂਟ ਦਾ ਇੱਕ ਸੈਟਲਾਇਟ ਆਧਾਰਿਤ ਨਕਸ਼ਾ ਤਿਆਰ ਕੀਤਾ     ਜਾਵੇ| ਇਹ ਨਕਸ਼ਾ ਅਗਲੇ ਸਾਲ ਤੱਕ ਤਿਆਰ ਕੀਤਾ ਜਾਣਾ ਹੈ| ਕੇਂਦਰੀ ਵਾਤਾਵਰਣ ਮੰਤਰਾਲੇ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ  ਦੇ ਦਿੱਤੀ ਹੈ| ਇਸ ਤਰ੍ਹਾਂ ਦਾ ਨਕਸ਼ਾ ਤਿਆਰ ਹੋ ਜਾਵੇ ਤਾਂ ਵੱਖ-ਵੱਖ ਸਰਕਾਰੀ ਅਤੇ ਨਿਜੀ ਯੋਜਨਾਵਾਂ ਲਈ ਮਨਜ਼ੂਰੀ ਦਿੰਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਣਾ ਸੰਭਵ ਹੋ ਜਾਵੇਗਾ ਕਿ ਕੀ ਸਬੰਧਿਤ ਯੋਜਨਾ ਪਰਵਾਸੀ ਪੰਛੀਆਂ ਦੀ ਰਾਹ ਵਿੱਚ ਆਉਂਦੀ ਹੈ, ਜੇਕਰ ਆਉਂਦੀ ਹੈ ਤਾਂ ਇਸਦਾ ਉਨ੍ਹਾਂ ਪੰਛੀਆਂ ਤੇ ਕਿਵੇਂ ਪ੍ਰਭਾਵ ਪੈਣ ਵਾਲਾ ਹੈ|
ਗੌਰ ਕਰਨ ਦੀ ਗੱਲ ਹੈ ਕਿ ਇਸ ਬਾਰੇ ਕਿਸੇ ਤਰ੍ਹਾਂ ਦੀ ਨੀਤੀ ਜਾਂ ਦਿਸ਼ਾ ਨਿਰਦੇਸ਼ ਨਾ ਹੋਣ ਦੀ ਕੀਮਤ ਇਹਨਾਂ ਪੰਛੀਆਂ ਨੂੰ ਅਕਸਰ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ| ਵੱਡੀ ਗਿਣਤੀ ਵਿੱਚ ਉਹ ਹਾਈ ਟੈਂਸ਼ਨ ਵਾਇਰਾਂ ਦੀ ਚਪੇਟ ਵਿੱਚ ਆ ਕੇ ਮਰ ਜਾਂਦੇ ਹਨ|  ਗੁਜਰਾਤ,  ਮਹਾਰਾਸ਼ਟਰ ਅਤੇ ਪੱਛਮੀ ਤਟ  ਦੇ ਹੋਰ ਹਿੱਸਿਆਂ ਵਿੱਚ ਇਸ ਵਜ੍ਹਾ ਨਾਲ ਹਰ ਸਾਲ ਸੌ ਤੋਂ ਵੀ ਜ਼ਿਆਦਾ ਪ੍ਰਵਾਸੀ ਪੰਛੀ ਮਾਰੇ ਜਾਂਦੇ ਹਨ|  ਵਾਇਲਡ ਲਾਈਫ ਐਕਸਪਰਟਸ  ਦੇ ਮੁਤਾਬਕ ਗ੍ਰੀਨ ਐਨਰਜੀ  ਦੇ ਕਈ ਪ੍ਰਾਜੈਕਟ ਹਾਲ  ਦੇ ਸਾਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ,  ਜਿਨ੍ਹਾਂ ਵਿਚੋਂ ਜਿਆਦਾਤਰ ਪਵਨ ਊਰਜਾ ਨਾਲ ਸਬੰਧਿਤ ਹਨ|
ਦਿਲਚਸਪ ਗੱਲ ਇਹ ਹੈ ਕਿ ਇਹਨਾਂ ਤਮਾਮ ਯੋਜਨਾਵਾਂ ਨੂੰ ਮਨਜ਼ੂਰੀ ਦਿੰਦੇ ਸਮੇ ਵਾਤਾਵਰਣ ਮੰਤਰਾਲਾ  ਨੇ ਪੰਛੀਆਂ  ਦੇ ਨਿਰਧਾਰਤ ਰੂਟ ਤੇ ਵਿਚਾਰ ਹੀ ਨਹੀਂ ਕੀਤਾ|  ਇਹ ਸੱਚ ਹੈ ਕਿ ਫਿਲਹਾਲ ਇਸ ਰੂਟਾਂ ਦਾ ਕੋਈ ਪ੍ਰਮਾਣਿਕ ਨਕਸ਼ਾ ਉਪਲਬਧ ਨਹੀਂ ਹੈ, ਇਸ ਲਈ ਨੀਤੀਆਂ ਨਿਰਧਾਰਤ ਕਰਦੇ ਸਮੇਂ ਇਨ੍ਹਾਂ ਨਾਲ ਜੁੜੀਆਂ ਸੂਚਨਾਵਾਂ ਨੂੰ ਇੱਕ ਹੱਦ ਤੋਂ ਜ਼ਿਆਦਾ ਅਹਮਿਅਤ ਨਹੀਂ ਦਿੱਤੀ ਜਾ ਸਕਦੀ| ਪਰ ਸੱਚ ਪੁੱਛਿਆ ਜਾਵੇ ਤਾਂ ਇਹ ਜਾਣਕਾਰੀ ਦੀ ਕਮੀ ਤੋਂ ਜ਼ਿਆਦਾ                        ਸੰਵੇਦਨਸ਼ੀਲਤਾ ਦੀ ਕਮੀ ਦਾ ਮਾਮਲਾ ਹੈ| ਮਨੁੱਖ ਜਾਤੀ ਹੁਣ ਇਸ ਪੂਰੇ ਗ੍ਰਹਿ ਦੀ ਸਵਾਮੀ ਹੋ ਚੁੱਕੀ ਹੈ, ਇਸ ਲਈ ਇੱਥੇ ਜੀਵ ਦੇ ਜੀਵਨ ਨੂੰ ਘੱਟ ਦਖਦਾਈ ਬਣਾਉਣ ਦੀ ਜ਼ਿੰਮੇਵਾਰੀ ਵੀ ਮਨੁੱਖਾਂ ਤੇ ਹੀ ਆਉਂਦੀ ਹੈ|  ਅਜਿਹੀ ਪਹਿਲਕਦਮੀਆਂ ਆਸਵੰਦ ਕਰਦੀਆਂ ਹਨ ਕਿ ਆਪਣੀਆਂ ਤਮਾਮ ਅਸਫਲਤਾਵਾਂ ਦੇ ਬਾਵਜੂਦ ਅਸੀਂ ਆਪਣੀਆਂ ਵੱਡੀਆਂ ਜਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਿਆ ਹੈ|
ਸੁਖਜੀਤ

Leave a Reply

Your email address will not be published. Required fields are marked *