ਪ੍ਰਵਾਸੀ ਪੰਜਾਬੀਆਂ ਵੱਲੋਂ ਆਪ ਦੇ ਸਮਰਥਨ ਦਾ ਐਲਾਨ

ਸਲੋ, 24 ਜਨਵਰੀ(ਸ.ਬ.) ਆਮ ਆਦਮੀ ਪਾਰਟੀ (ਆਪ) ਦੀਆਂ ਨੀਤੀਆ ਨੂੰ ਮੁੱਖ  ਰੱਖਦੇ  ਹੋਏ ਪ੍ਰਵਾਸੀ  ਭਾਰਤੀਆ ਦਾ ਰੁਝਾਨ ਪਾਰਟੀ  ਪ੍ਰਤੀ  ਵੱਧਦਾ ਹੀ  ਜਾ  ਰਿਹਾ  ਹੈ| ਜਿੱਥੇ  ਭਾਰੀ  ਗਿਣਤੀ ਵਿੱਚ  ਆਪ ਪਾਰਟੀ ਦੇ  ਸਮਰਥਕ ਨਾਰਵੇ  ਤੋ  ਆਪਣੇ ਆਪਣੇ ਇਲਾਕਿਆ ਵਿੱਚ  ਆਪ  ਦੇ  ਉਮੀਦਵਾਰਾਂ  ਦੇ  ਹੱਕ ਵਿੱਚ ਪ੍ਰਚਾਰ ਕਰਨ  ਲਈ  ਪੰਜਾਬ ਰਵਾਨਾ ਹੋ  ਚੁੱਕੇ  ਹਨ ਅਤੇ ਇਸ ਹਫਤੇ ਵਿੱਚ  ਵੀ  ਬਹੁਤ  ਸਾਰੇ  ਆਪ  ਸਮਰਥਕ  ਨਾਰਵੇ ਤੋਂ  ਪੰਜਾਬ ਰਵਾਨਾ ਹੋ ਰਹੇ  ਹਨ| ਪਿਛਲੇ ਦਿਨੀਂ ਆਪ ਦੇ  ਡਿੰਪਾ ਵਿਰਕ  ਦੀ  ਦੇਖ ਰੇਖ ਹੇਠ ਹੋਈ  ਮੀਟਿੰਗ  ਦੌਰਾਨ ਨਾਰਵੇ ਵਿੱਚ  ਇਸਤਰੀ  ਵਿੰਗ (ਆਪ) ਦੀ ਸਥਾਪਨਾ   ਹੋਈ| ਜਿਸ ਵਿੱਚ   ਇਹਨਾਂ  ਬੀਬੀਆਂ  ਵੱਲੋਂ  ਪੰਜਾਬ ਵੱਸਦੇ  ਆਪਣੇ ਭਰਾਵਾ ਭੈਣਾਂ  ਨੂੰ  ਬੇਨਤੀ  ਕੀਤੀ ਕਿ ਇਸ ਵਾਰ  ਚੋਣਾਂ ਦੌਰਾਨ ਆਪ  ਪਾਰਟੀ  ਦੇ  ਉਮੀਦਵਾਰਾਂ ਨੂੰ  ਵੋਟਾਂ  ਪਾਈਆਂ ਜਾਣ|

Leave a Reply

Your email address will not be published. Required fields are marked *