ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਿਆ ਚੀਨ ਦਾ ਤਿਆਨਗੋਂਗ-1 ਸਪੇਸ ਲੈਬ

ਬੀਜਿੰਗ, 2 ਅਪ੍ਰੈਲ (ਸ.ਬ.) ਚੀਨ ਦਾ ਤਿਆਨਗੋਂਗ-1 ਪ੍ਰਸ਼ਾਂਤ ਮਹਾਂਸਗਾਰ ਵਿਚ ਡਿੱਗ ਪਿਆ ਹੈ| ਅੱਜ 00:15 ਭਝT (5|45 ੦ਛT) ਤੇ ਇਸ ਪੁਲਾੜ ਗੱਡੀ ਦਾ ਪ੍ਰਸ਼ਾਂਤ ਮਹਾਸਾਗਰ ਦੇ ਉਪਰ ਦੁਬਾਰਾ ਵਾਯੂਮੰਡਲ ਵਿਚ ਦਾਖਲ ਹੁੰਦੇ ਸਮੇਂ ਜ਼ਿਆਦਾਤਰ ਹਿੱਸਾ ਸੜ ਗਿਆ| ਅਮਰੀਕਾ ਦੀ ਮਿਲਟਰੀ ਨੇ ਵੀ ਤਿਆਨਗੋਂਗ ਦੇ ਦੁਬਾਰਾ ਦਾਖਲ ਹੋਣ ਦੀ ਪੁਸ਼ਟੀ ਕੀਤੀ| ਚੀਨ ਦੇ ਮੱਹਤਵਪੂਰਣ ਪੁਲਾੜ ਪ੍ਰੋਗਰਾਮ ਦੇ ਤਹਿਤ ਓਰਬਿਟ ਪ੍ਰਯੋਗਾਂ ਲਈ 10.4 ਮੀਟਰ ਲੰਬੇ ਤਿਆਨਗੋਂਗ-1 ਨੂੰ ਸਾਲ 2011 ਵਿਚ ਲਾਂਚ ਕੀਤਾ ਗਿਆ ਸੀ| ਇਸ ਦਾ ਉਦੇਸ਼ ਸਾਲ 2023 ਤੱਕ ਪੁਲਾੜ ਵਿਚ ਸਥਾਈ ਸਟੇਸ਼ਨ ਸਥਾਪਿਤ ਕਰਨ ਦਾ ਸੀ| ਇਸ ਲੈਬ ਨੇ ਜੂਨ 2013 ਵਿਚ ਆਪਣਾ ਮਿਸ਼ਨ ਪੂਰਾ ਕਰ ਲਿਆ ਸੀ|
ਜ਼ਿਕਰਯੋਗ ਹੈ ਕਿ ਤਿਆਨਗੋਂਗ-1 ਨੂੰ ਚੀਨ ਨੇ ਸਿਰਫ ਦੋ ਸਾਲ ਦੀ ਸਮੇਂ ਸੀਮਾ ਲਈ ਬਣਾਇਆ ਸੀ| ਚੀਨ ਦੀ ਯੋਜਨਾ ਸੀ ਕਿ ਉਹ ਸਪੇਸ ਲੈਬ ਨੂੰ ਧਰਤੀ ਦੇ ਪੰਧ ਤੋਂ ਬਾਹਰ ਕਰ ਦੇਣਗੇ ਅਤੇ ਉਹ ਖੁਦ ਹੀ ਪੁਲਾੜ ਵਿਚ ਖਤਮ ਹੋ ਜਾਵੇਗਾ| ਹਾਲਾਂਕਿ ਮਈ 2011 ਤੋਂ ਮਾਰਚ 2016 ਤਕ ਕਰੀਬ 5 ਸਾਲ ਕੰਮ ਕਰਨ ਦੇ ਬਾਅਦ ਇਹ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਧਰਤੀ ਦੇ ਗੁਰਤਾ ਬਲ ਨੇ ਇਸ ਨੂੰ ਆਪਣੇ ਵੱਲ ਖਿੱਚ ਲਿਆ|

Leave a Reply

Your email address will not be published. Required fields are marked *