ਪ੍ਰਸਤਾਵਿਤ ਪ੍ਰਦਰਸ਼ਨ ਤੋਂ ਪਹਿਲਾਂ ਮਿਸਰ ਵਿੱਚ ਕਈ ਵਿਅਕਤੀ ਗ੍ਰਿਫਤਾਰ

ਕਾਹਿਰਾ, 16 ਜੂਨ (ਸ.ਬ.) ਏ. ਐਫ.ਪੀ. ਮਿਸਰ ਦੀ ਪੁਲੀਸ ਨੇ ਲਾਲ ਸਾਗਰ ਦੇ ਦੋ ਦੀਪਾਂ ਦਾ ਕੰਟਰੋਲ ਸਾਊਦੀ ਅਰਬ ਨੂੰ ਸੌਂਪਣ ਸੰਬੰਧੀ ਸਾਲ 2016 ਦੇ ਸਮਝੌਤੇ ਦੇ ਰਾਜਨੀਤਕ ਵਿਰੋਧੀਆਂ ਦੇ ਘਰਾਂ ਵਿੱਚ ਜਾ ਕੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਇਸ ਤੋਂ ਇਲਾਵਾ ਉਨ੍ਹਾਂ ਨੇ ਘੱਟ ਤੋਂ ਘੱਟ 10 ਹੋਰ ਪ੍ਰਾਂਤਾਂ ਵਿੱਚ ਛਾਪੇਮਾਰੀ ਕੀਤੀ ਹੈ| ਇਸ ਸੰਬੰਧੀ ਜਾਣਕਾਰੀ ਮਾਨਵ ਅਧਿਕਾਰ ਵਕੀਲਾਂ ਨੇ ਦਿੱਤੀ ਹੈ| ਦੋ ਵਕੀਲਾਂ ਮੁਹਮੰਦ ਅਬਦੁਲ-ਅਜੀਜ ਅਤੇ ਜਮਾਲ ਈਦ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਸਵੇਰੇ ਜਾਂ ਫਿਰ ਸ਼ਾਮ ਨੂੰ ਇਫਤਾਰ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੋਈਆਂ ਹਨ| ਉਨ੍ਹਾਂ ਮੁਤਾਬਕ, ਵੀਰਵਾਰ ਦੀ ਰਾਤ ਕਰੀਬ 32 ਤੋਂ 40 ਵਿਅਕਤੀਆਂ  ਦੀ ਗ੍ਰਿਫਤਾਰੀ ਹੋਈ ਹੈ|
ਗ੍ਰਿਫਤਾਰ ਕੀਤੇ ਜ਼ਿਆਦਾਤਰ ਲੋਕ ਧਰਮ ਨਿਰਪੱਖ ਲੋਕਤੰਤਰੀ ਦਲਾਂ ਨਾਲ ਸੰਬੰੰਧਿਤ ਹਨ| ਈਦ ਦਾ ਕਹਿਣਾ ਹੈ ਕਿ ਸਰਕਾਰ ਨੇ ਗੱਲਬਾਤ ਦੀ ਜਗ੍ਹਾ ਸ਼ਕਤੀ ਦੀ ਵਰਤੋਂ ਕੀਤੀ ਹੈ| ਗੌਰਤਲਬ ਹੈ ਕਿ ਸੋਸ਼ਲ ਮੀਡੀਆ ਤੇ ਸਮਝੌਤੇ ਦੇ ਵਿਰੁੱਧ ਕਾਹਿਰਾ ਦੇ ਤਾਹਿਰ ਚੌਂਕ ਤੇ ਪ੍ਰਦਰਸ਼ਨ ਦਾ ਸ਼ੁਰੂਆਤ ਕਰਨ ਮਗਰੋਂ ਇਹ ਛਾਪੇਮਾਰੀ ਹੋਈ ਹੈ| ਦੇਸ਼ ਦੇ ਸਾਬਕਾ ਤਾਨਾਸ਼ਾਹ ਹੁਸਨੀ ਮੁਬਾਰਕ ਦੇ ਵਿਰੁੱਧ ਅੰਦੋਲਨ ਦੀ ਸ਼ੁਰੂਆਤ ਇਸੇ ਚੌਂਕ ਤੋਂ ਹੋਈ ਸੀ| ਹੁਣ ਤੱਕ ਇਹ ਸਪਸ਼ਟ ਨਹੀ ਹੈ ਕਿ ਬੰਦ ਦੀ ਸਫਲਤਾ ਮਿਲੀ ਹੈ ਜਾਂ ਨਹੀਂ|

Leave a Reply

Your email address will not be published. Required fields are marked *