ਪ੍ਰਸਾਰ ਭਾਰਤੀ ਨੂੰ ਮੋਦੀ ਸਰਕਾਰ ਦੇ ਝੂਠੇ ਦਾਅਵਿਆਂ ਦੇ ਪ੍ਰਚਾਰ ਦਾ ਸਾਧਨ ਬਣਾਉਣ ਦੀ ਨੀਤੀ ਬੰਦ ਕੀਤੀ ਜਾਵੇ : ਰਘੁਨਾਥ ਸਿੰਘ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਪ੍ਰਸਾਰ ਭਾਰਤੀ ਦੇ ਕੁੱਝ ਅਧਿਕਾਰੀਆਂ ਵਲੋਂ ਪ੍ਰਸਾਰ ਭਾਰਤੀ ਅਧੀਨ ਚਲ ਰਹੇ ਸਾਰੇ ਦੂਰਦਰਸ਼ਨ ਕੇੱਦਰਾਂ ਅਤੇ ਰੇਡੀਉ ਸਟੇਸ਼ਨਾਂ ਦੀ ਮੋਦੀ ਸਰਕਾਰ ਦੇ ਝੂਠੇ ਦਾਅਵਿਆਂ ਦੇ ਪ੍ਰਚਾਰ ਲਈ ਕੀਤੀ ਜਾ ਰਹੀ ਦੁਰਵਰਤੋਂ ਦੀ ਨਿਖੇਧੀ ਕੀਤੀ ਹੈ| ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਰਘੁਨਾਥ ਸਿੰਘ ਦੱਸਿਆ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਇਸ ਵਲੋਂ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਸੰਵਿਧਾਨਿਕ ਸੰਸਥਾਵਾਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ ਅਤੇ ਜਮਹੂਰੀਅਤ ਦਾ ਮਜਾਕ ਉਡਾਇਆ ਜਾ ਰਿਹਾ ਹੈ ਜਿਸ ਨੂੰ ਦੇਸ਼ ਵਾਸੀ ਸਹਿਣ ਨਹੀਂ ਕਰਨਗੇ|
ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ, ਜਿਵੇਂਕਿ ਪ੍ਰਸਾਰ ਭਾਰਤੀ ਦਾ ਕੰਮ ਕੇਵਲ ਭਾਜਪਾ ਅਤੇ ਮੋਦੀ ਸਰਕਾਰ ਦਾ ਚੋਣ ਪ੍ਰਚਾਰ ਕਰਨਾ ਹੀ ਰਹਿ ਗਿਆ ਹੋਵੇ|
ਰਘੁਨਾਥ ਸਿੰਘ ਨੇ ਖੁਲਾਸਾ ਕੀਤਾ ਕਿ ਮੋਦੀ ਸਰਕਾਰ ਤੋਂ ਕੋਈ ਇਸ਼ਤਿਹਾਰ ਬਾਜੀ ਦੇ ਪੈਸੇ ਲਏ ਬਗੈਰ ਹੀ ਖਬਰਾਂ ਦੇ ਬੁਲਟਿਨਾਂ ਵਿੱਚ ਮੋਦੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਸਬੰਧੀ ਝੂਠੇ ਦਾਅਵਿਆਂ ਦਾ ਪ੍ਰਚਾਰ ਕਰਨ ਲਈ ਹੀ ਬਹੁਤ ਸਮਾਂ ਲਗਾਇਆ ਜਾਂਦਾ ਹੈ| ਇਹ ਸਭ ਕੁੱਝ ਪ੍ਰਸਾਰ ਭਾਰਤੀ ਦੇ ਅਧਿਕਾਰੀਆਂ ਵਲੋਂ ਆਪਣੀ ਹੀ ਪਾਲਸੀ ਦੇ ਖਿਲਾਫ ਕੀਤਾ ਜਾ ਰਿਹਾ ਹੈ| ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸਾਰ ਭਾਰਤੀ ਅਧੀਨ ਚਲਣ ਵਾਲੇ ਦੂਰ ਦੂਰਦਰਸ਼ਨ ਕੇਂਦਰਾਂ ਅਤੇ ਰੇਡੀਉ ਸਟੇਸ਼ਨਾਂ ਦੀ ਭਾਜਪਾ ਦੇ ਝੂਠੇ ਦਾਅਵਿਆਂ ਦੇ ਪ੍ਰਚਾਰ ਲਈ ਦੁਰਵਰਤੋਂ ਬੰਦ ਨਾ ਕੀਤੀ ਤਾਂ ਸੀਟੂ ਸਾਰੇ ਸਮਾਨ ਵਿਚਾਰਾਂ ਵਾਲੇ ਮਜ਼ਦੂਰਾਂ, ਮੁਲਾਜਮਾਂ ਅਤੇ ਜਨਤਕ ਸੰਗਠਨਾਂ ਨਾਲ ਤਾਲਮੇਲ ਕਰਕੇ ਭਾਜਪਾ ਸਰਕਾਰ ਅਤੇ ਪ੍ਰਸਾਰ ਭਾਰਤੀ ਦੇ ਅਧਿਕਾਰੀਆਂ ਖਿਲਾਫ ਜੋਰਦਾਰ ਸੰਘਰਸ਼ ਅਰੰਭ ਕਰ ਦੇਵੇਗੀ ਅਤੇ ਪ੍ਰਸਾਰ ਭਾਰਤੀ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਰੋਕਣ ਲਈ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਗੁਰੇਜ ਨਹੀਂ ਕਰੇਗੀ|

Leave a Reply

Your email address will not be published. Required fields are marked *