ਪ੍ਰਸਿੱਧ ਕਵੀ ਦੀਵਾਨਾ ਵਲੋਂ ਕੀਰਤਨ ਜਥੇ ਦੀਆਂ ਬੀਬੀਆਂ ਨੂੰ ਨਵੀਂ ਪੁਸਤਕ ‘ਆਪੇ ਤਰਸ ਪਇਓਸੀ’ ਭੇਂਟ

ਐਸ ਏ ਐਸ ਨਗਰ, 4 ਨਵੰਬਰ (ਸ.ਬ.) ਸਾਹਿਤ ਕਲਾ ਸਭਿਆਚਾਰ ਮੰਚ  ਮੁਹਾਲੀ ਦੇ ਪ੍ਰਧਾਨ ਅਤੇ ਪੰਜਾਬੀ ਕਵੀ ਬਾਬੂ ਰਾਮ ਦੀਵਾਨਾ ਨੇ  ਆਪਣੀ ਨਵੀਂ  ਛਪੀ ਧਾਰਮਿਕ ਪੁਸਤਕ ‘ਆਪੇ ਤਰਸ ਪਇਓਸੀ ‘ ਬੇਬੇ ਨਾਨਕੀ ਇਸਤਰੀ ਸਤਿਸੰਗ ਜਥਾ ਫੇਜ਼ ਇਕ ਮੁਹਾਲੀ ਦੀਆਂ ਬੀਬੀਆਂ ਨੂੰ ਗੁਰਦੁਆਰਾ ਸਾਹਿਬ              ਫੇਜ਼ 1 ਵਿਖੇ ਕੀਰਤਨ ਸਮੇਂ ਭੇਂਟ ਕੀਤੀਆਂ|
ਸ੍ਰੀ ਦੀਵਾਨਾ ਨੇ ਦਸਿਆ ਕਿ ਇਹ ਪੁਸਤਕ ਜਥੇ ਦੀ ਮਰਹੂਮ ਰਹਿਨੁਮਾ ਬੀਬੀ ਸੁਰਜੀਤ ਕੌਰ ਬੇਦੀ ਨੂੰ ਸਮਰਪਿਤ ਕੀਤੀ ਹੈ| ਇਸ ਜਥੇ ਵਲੋਂ 1985 ਤੋਂ ਹਰ ਸਾਲ ਦਸੰਬਰ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਕੀਰਤਨ ਕੀਤਾ ਜਾਂਦਾ ਹੈ| ਉਹਨਾਂ ਨੂੰ ਜਥੇ ਦੀ ਨਿਸ਼ਕਾਮ ਭਾਵਨਾ ਤੋਂ ਰੋਸ਼ਨੀ ਮਿਲਦੀ ਹੈ| ਇਸ ਮੌਕੇ ਜਥੇ ਦੀ ਮੌਜੂਦਾ ਰਹਿਨੁਮਾ ਬੀਬੀ ਸਤਿੰਦਰ ਕੌਰ, ਸ੍ਰ. ਐਨ ਐਸ ਕੋਛੜ ਸਾਬਕਾ ਸਕੱਤਰ ਗੁਰਦੁਆਰਾ ਸ੍ਰੀ ਸਾਹਿਬਵਾੜਾ ਫੇਜ਼ 5 ਮੁਹਾਲੀ ਹਾਜਰ ਸਨ| 

Leave a Reply

Your email address will not be published. Required fields are marked *