ਪ੍ਰਾਇਮਰੀ ਸਕੂਲ ਟੀਚਰ ਦੀ ਕਤਲ ਦੀ ਗੁੱਥੀ ਸੁਲਝੀ, ਪਤੀ ਹੀ ਨਿਕਲਿਆ ਕਾਤਲ

ਨਿਊ ਸਾਊਥ ਵੇਲਜ਼, 20 ਜੂਨ (ਸ.ਬ.) ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਮਾਰਚ 2015 ਵਿੰਚ ਮਾਰੀ ਗਈ ਪ੍ਰਾਇਮਰੀ ਸਕੂਲ ਟੀਚਰ ਦੀ ਕਤਲ ਦੀ ਗੁੱਥੀ ਸੁਲਝ ਗਈ ਹੈ| ਨਿਊ ਸਾਊਥ ਵੇਲਜ਼ ਪੁਲੀਸ ਨੇ ਇਸ ਕਤਲ ਦੇ ਮਾਮਲੇ ਦੇ ਸੰਬੰਧ ਵਿੱਚ 61 ਸਾਲਾ ਜੌਨ ਐਡਵਰਡਜ਼ ਨੂੰ  ਅੱਜ  ਦੁਪਹਿਰ ਨੂੰ ਉਤਰੀ  ਬ੍ਰਿਸਬੇਨ ਸਥਿਤ ਘਰ ਵਿੱਚੋਂ ਗ੍ਰਿਫਤਾਰ ਕੀਤਾ ਹੈ|  ਦੱਸਣ ਯੋਗ ਹੈ ਕਿ ਟੀਚਰ ਸ਼ੋਰੇਨ ਐਡਵਰਡ ਮਾਰਚ 2015 ਨੂੰ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ| 55 ਸਾਲਾ ਟੀਚਰ ਨੂੰ ਆਖਰੀ ਵਾਰ ਰਾਤ 10.30 ਵਜੇ ਦੇਖਿਆ ਗਿਆ, ਜਦੋਂ ਉਹ ਰਿਡਡੇਲ ਕੋਰਟ, ਗ੍ਰਰਾਫਟਨ ਵਿੱਚ ਆਪਣੇ ਘਰ ਪਹੁੰਚੀ| ਉਨ੍ਹਾਂ ਨੇ ਉਸ ਰਾਤ ਸਥਾਨਕ ਪੱਬ ਵਿੱਚ ਆਪਣੇ ਦੋਸਤਾਂ ਨਾਲ ਰਾਤ ਦਾ ਖਾਣਾ ਖਾਧਾ ਸੀ| ਇਸ ਤੋਂ ਬਾਅਦ ਉਹ ਲਾਪਤਾ ਹੋ ਗਈ| ਉਸ ਨੇ ਸੋਮਵਾਰ ਨੂੰ ਕਲਾਸਾਂ ਲਾਉਣੀਆਂ ਸਨ ਪਰ ਉਹ ਨਹੀਂ ਆਈ| ਇਸ ਟੀਚਰ ਦੇ ਲਾਪਤਾ ਹੋਣ ਅਤੇ ਸ਼ੱਕੀ ਕਤਲ ਦੇ ਮਾਮਲੇ ਨੂੰ ਸੁਲਝਾ ਰਹੀ ਸੀ| ਕਾਫੀ ਜਾਂਚ-ਪੜਤਾਲ ਤੋਂ ਬਾਅਦ ਪੁਲੀਸ ਨੇ 61 ਸਾਲ ਜੌਨ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਮ੍ਰਿਤਕ ਔਰਤ ਦਾ ਪਤੀ ਹੈ| ਪੁਲੀਸ ਮੁਤਾਬਕ ਸ਼ੋਰੇਨ ਆਪਣੇ ਪਤੀ ਜੌਨ ਤੋਂ ਵੱਖ ਰਹਿ ਰਹੀ ਸੀ| ਕਾਤਲ ਪਤੀ ਨੂੰ ਕੋਰਟ ਵਿੱਚ ਪੇਸ਼ ਕੀਤਾ    ਜਾਵੇਗਾ| ਕੋਰਟ ਵਿੱਚ ਪੇਸ਼ ਹੋਣ ਤੋਂ ਪਹਿਲਾਂ ਜਾਂਚ ਕਰਤਾ ਆਪਣੀ ਸੁਪਰਦਗੀ ਲਈ ਅਰਜ਼ੀ ਦੇਣਗੇ ਤਾਂ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾ ਸਕੇ ਅਤੇ ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਸਕੇ|

Leave a Reply

Your email address will not be published. Required fields are marked *