ਪ੍ਰਾਈਮਰੀ ਸਕੂਲ ਕਾਰ ਸੇਵਾ ਮਿਸ਼ਨ ਸੰਸਥਾ ਨੇ ਬਦਲੀ ਸਰਕਾਰੀ ਸਕੂਲਾਂ ਦੀ ਤਸਵੀਰ ਬਦਲੀ

ਐਸ.ਏ.ਐਸ.ਨਗਰ, 13 ਅਪ੍ਰੈਲ (ਸ.ਬ.) ਸਿੱਖਿਆ ਵਿਭਾਗ ਵੱਲੋਂ ਇਕ ਪਾਸੇ ਤਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਕੂਲਾਂ ਵਿੱਚ ਮੁੱਢਲੀ ਸਹੂਲਤਾਂ ਦੀ ਘਾਟ ਦੇ ਚਲਦਿਆਂ ਲੋਕ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭਰਤੀ ਕਰਵਾ ਰਹੇ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਪ੍ਰਾਈਮਰੀ ਸਕੂਲ ਕਾਰ ਸੇਵਾ ਮਿਸ਼ਨ ਸੰਸਥਾ ਵੱਲੋਂ ਸਰਕਾਰੀ ਸਕੂਲਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲੀ ਜਾ ਰਹੀ ਹੈ| ਅਜਿਹਾ ਹੀ ਇਕ ਸਕੂਲ ਮੁਹਾਲੀ ਦੇ ਪਿੰਡ ਮੌਜਪੁਰ ਦਾ ਸਰਕਾਰੀ ਐਲੀਮੈਂਟਰੀ ਸਕੂਲ ਹੈ ਜਿਸ ਨੂੰ ਸੰਸਥਾ ਵੱਲੋਂ ਨਵਾਂ ਰੂਪ ਦਿੱਤਾ ਗਿਆ ਹੈ|
ਪਹਿਲਾਂ ਇਸ ਸਕੂਲ ਦੀ ਹਾਲਤ ਕਾਫੀ ਖਸਤਾ ਸੀ ਅਤੇ ਇਸ ਸਕੂਲ ਦੀਆਂ ਦੀਵਾਰਾਂ ਤੋਂ ਸੀਮੇਂਟ ਡਿੱਗ ਰਿਹਾ ਸੀ| ਬੱਚਿਆਂ ਦੇ ਬੈਠਣ ਲਈ ਫਰਨੀਚਰ ਵੀ ਨਹੀਂ ਸੀ ਪਰ ਹੁਣ ਪ੍ਰਾਈਮਰੀ ਸਕੂਲ ਕਾਰ ਸੇਵਾ ਮਿਸ਼ਨ ਸੰਸਥਾ ਵੱਲੋਂ ਸਕੂਲ ਵਿੱਚ ਬੁਨਿਆਦੀ ਸਹੁਲਤਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ ਅਤੇ ਹੁਣ ਇਹ ਸਕੂਲ ਕਿਸੇ ਨਿਜੀ ਸਕੂਲ ਤੋਂ ਘੱਟ ਨਹੀਂ ਜਾਪਦਾ|
ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਣ ਲਈ ਬੁਨਿਆਦੀ ਪ੍ਰਾਈਮਰੀ ਸਕੂਲ ਕਾਰ ਸੇਵਾ ਮਿਸ਼ਨ ਸੰਸਥਾ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਰੇ ਕੰਮ ਵਿੱਚ ਕੁੱਝ ਐਨਆਰਆਈ ਵੀ ਸਹਿਯੋਗ ਕਰ ਰਹੇ ਹਨ| ਹੁਣ ਤਕ 20 ਤੋਂ 25 ਸਕੂਲਾਂ ਦੀ ਕਾਇਆਕਲਪ ਵੀ ਕੀਤੀ ਜਾ ਚੁਕੀ ਹੈ| ਮਿਸ਼ਨ ਅੱਗੇ ਵੀ ਆਪਣੀ ਕੋਸ਼ੀਸ਼ ਜਾਰੀ ਰਖੇਗਾ| ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਬਦਲਾਵ ਲਈ ਕਾਰ ਸੇਵਾ ਚਲਾਈ ਜਾ ਰਹੀ ਹੈ| ਜਿਸ ਵਿੱਚ ਪਿੰਡ ਦੇ ਲੋਕਾਂ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੀ ਇਸ ਪਾਸੇ ਧਿਆਨ ਦੇਵੇ ਤਾਂ ਲੋਕ ਆਪ ਵੀ ਆਪਣਿਆਂ ਬੱÎਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜਾਉਣ ਲਈ ਤਰਜੀਹ ਦੇਣਗੇ|
ਸਕੂਲ ਅਧਿਆਪਕ ਮੰਦੀਪ ਕੌਰ ਅਤੇ ਕਿਰਨਜੋਤ ਕੌਰ ਨੇ ਦੱਸਿਆ ਕਿ ਸਕੂਲ ਨੂੰ ਇਕ ਨਵਾਂ ਰੂਪ ਦਿੱਤਾ ਗਿਆ ਹੈ| ਸਕੂਲ ਵਿੱਚ ਰੰਗ ਰੋਗਣ ਕਰਵਾਇਆ ਗਿਆ ਹੈ| ਇਸ ਤੋਂ ਇਲਾਵਾ ਬੱਚਿਆਂ ਨਾਲ ਸਬੰਧਿਤ ਸਲੋਗਨ ਵੀ ਲਿਖੇ ਗਏ ਹਨ| ਤਾਂ ਜੋ ਬੱÎਚੇ ਪੜਣ ਵਿੱਚ ਮੰਨ ਲਾਉਣ| ਉਹ ਆਪ ਵੀ ਡੋਰ-ਟੂ-ਡੋਰ ਜਾ ਕੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ|

Leave a Reply

Your email address will not be published. Required fields are marked *