ਪ੍ਰਾਈਵੇਟ ਕੰਸਟਰਕਸ਼ਨ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆ ਉਪਰ ਚਰਚਾ

ਐਸ.ਏ.ਐਸ.ਨਗਰ, 17 ਜਨਵਰੀ (ਸ.ਬ.) ਰਾਮਗੜ੍ਹੀਆ ਭਵਨ ਵਿਖੇ ਪ੍ਰਾਈਵੇਟ ਕੰਸਟਰਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ ਮੁਹਾਲੀ ਚੰਡੀਗੜ੍ਹ ਅਤੇ ਪੰਚਕੂਲਾ ਦੀ ਮੀਟਿੰਗ ਸ੍ਰ. ਮਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਉਸਾਰੀ ਦਾ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਆਪਣਾ ਕੰਮ ਯੂਨੀਅਨ ਦੇ ਮੈਂਬਰ ਠੇਕੇਦਾਰਾਂ ਦੇ ਆਈ ਕਾਰਡ ਵੇਖ ਕੇ ਹੀ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਸਾਰੀ ਦਾ ਕੰਮ ਕਰਵਾਉਣ ਵਾਲਿਆਂ ਨਾਲ ਧੋਖਾ ਨਾ ਹੋ ਸਕੇ| ਉਹਨਾਂ ਕਿਹਾ ਕਿ ਕੰਮ ਦੀ ਮਜਬੂਤੀ ਲਈ ਚੰਗੇ ਠੇਕੇਦਾਰ ਤੋਂ ਹੀ ਕੰਮ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਸਾਰੀ ਕਰਵਾਉਣ ਵਾਲਿਆਂ ਅਤੇ ਠੇਕੇਦਾਰਾਂ ਵਿਚਾਲੇ ਝਗੜਾ ਨਾ               ਹੋਵੇ| ਉਹਨਾਂ ਕਿਹਾ ਕਿ ਜੇਕਰ ਕਿਸੇ ਦਾ ਕੋਈ ਮਨਮੁਟਾਵ ਹੋਵੇ ਤਾਂ ਐਸੋਸੀਏਸ਼ਨ ਦੇ ਆਗੂ ਨਿਰਪੱਖ ਫੈਸਲਾ ਕਰਵਾਉਣ ਲਈ ਵਚਨਬੱਧ ਹਨ|

Leave a Reply

Your email address will not be published. Required fields are marked *