ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ

ਐਸ.ਏ.ਐਸ.ਨਗਰ, 7 ਅਪ੍ਰੈਲ (ਸ.ਬ.) ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟ੍ਰਜ਼ ਐਸੋਸੀਏਸ਼ਨ ਮੁਹਾਲੀ ਦੀ ਪਿਛਲੇ ਦਿਨੀ ਹੋਈ ਸਲਾਨਾ ਚੋਣ ਦੌਰਾਨ ਜਨਰਲ ਹਾਊਸ ਨੇ ਸ. ਸੂਰਤ ਸਿੰਘ ਕਲਸੀ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ ਅਤੇ ਜਨਰਲ ਹਾਊਸ ਨੇ ਸ. ਸੂਰਤ ਸਿੰਘ ਕਲਸੀ ਨੂੰ ਆਪਣੀ ਲੋੜ ਮੁਤਾਬਿਕ ਪ੍ਰਬੰਧਕ ਕਮੇਟੀ ਗਠਨ ਕਰਨ ਦੇ ਅਧਿਕਾਰ ਦਿਤੇ ਸਨ ਅਤੇ ਸ੍ਰ. ਸੂਰਤ ਸਿੰਘ ਕਲਸੀ ਵੱਲੋਂ ਕਾਰਜਕਾਰੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆ ਜਨਰਲ ਸਕੱਤਰ ਨਿਰਮਲ ਸਿੰਘ ਸਭਰਵਾਲ ਨੇ ਦਸਿਆ ਕਿ ਚੋਣ ਉਪਰੰਤ ਸ. ਸੂਰਤ ਸਿੰਘ ਕਲਸੀ ਨੇ ਜਨਰਲ ਹਾਊਸ ਵੱਲੋਂ ਮਿਲੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਨਿਯੁਕਤੀ ਕਰਦਿਆਂ ਸ. ਮਨਜੀਤ ਸਿੰਘ ਮਾਨ (ਸੀਨੀਅਰ ਮੀਤ ਪ੍ਰਧਾਨ) ਸ੍ਰ. ਪ੍ਰਤਾਪ ਸਿੰਘ ਭੰਮਰਾ (ਮੀਤ ਪ੍ਰਧਾਨ)  ਸ. ਜਰਨੈਲ ਸਿੰਘ (ਸਕੱਤਰ), ਸ. ਬਲਵਿੰਦਰ ਸਿੰਘ ਬੱਲ੍ਹ (ਖਜਾਨਚੀ), ਇਸ ਤੋਂ ਇਲਾਵਾ ਸ੍ਰ. ਗੁਰਚਰਨ ਸਿੰਘ ਨੰਨੜ੍ਹਾ ਨੂੰ ਅਰਬੀਟ੍ਰੇਸ਼ਨ ਕਮੇਟੀ ਦਾ ਚੇਅਰਮੈਨ ਅਤੇ ਸ੍ਰੀ ਵਿਜੈ ਕੁਮਾਰ, ਮਨਮੋਹਨ ਸਿੰਘ ਨੂੰ (ਮੈਬਰ ਅਰਬੀJਟ੍ਰੇਸ਼ਨ ਕਮੇਟੀ) ਨਿਯੁਕਤ ਕੀਤਾ|

Leave a Reply

Your email address will not be published. Required fields are marked *