ਪ੍ਰਾਈਵੇਟ ਸਕੂਲਾਂ ਵਲੋਂ 12 ਅਕਤੂਬਰ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ

ਐਸ ਏ ਐਸ ਨਗਰ, 10  ਅਕਤੂਬਰ (ਸ.ਬ.) ਪੰਜਾਬ ਦੇ ਪ੍ਰਾਈੇਵੇਟ ਸਕੂਲਾਂ ਦੀ ਜਥੇਬੰਦੀ ਪੰਜਾਬ ਇੰਡੀਪਂੈਡੈਂਟ ਸਕੂਲਜ ਐਲਾਇੰਸ (ਰਾਸਾ) ਵੱਲੋਂ  ਕੇਂਦਰ ਸਰਕਾਰ ਦੀਆਂ ਨਿਜੀ ਸਕੂਲਾਂ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ 12 ਅਕਤੂਬਰ ਨੂੰ ਸਾਰੇ ਨਿਜੀ ਸਕੂਲਾਂ ਵਿਚ ਕਾਲਾ ਦਿਵਸ ਮਨਾਇਆ ਜਾਵੇਗਾ|
ਸੰਸਥਾ ਦੇ ਪ੍ਰਧਾਨ ਸ੍ਰੀ ਕੁਲਭੂਸ਼ਣ ਸ਼ਰਮਾ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ 12 ਅਕਤੂਬਰ ਨੂੰ ਸਾਰੇ ਨਿੱਜੀ ਸਕੂਲਾਂ ਵਿਚ ਪੂਰਾ ਦਿਨ ਕਾਲੀਆਂ ਪੱਟੀਆਂ ਬੰਨ ਕੇ ਕੰਮ ਕੀਤਾ ਜਾਵੇਗਾ| ਇਸਦੇ ਨਾਲ ਹੀ ਨਿਜੀ ਸਕੂਲਾਂ ਦੀਆਂ ਸਮਸਿਆਵਾਂ ਬਾਰੇ ਇਕ ਮੰਗ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੇਜਿਆ ਜਾਵੇਗਾ| ਉਹਨਾਂ ਕਿਹਾ ਕਿ ਨਿੱਜੀ ਸਕੂਲਾਂ ਦੇ ਨਤੀਜੇ ਹਮੇਸ਼ਾ ਹੀ ਸਰਕਾਰੀ ਸਕੂਲਾਂ ਨਾਲੋਂ ਵਧੀਆ ਆਉਂਦੇ ਹਨ ਅਤੇ ਖੇਡਾਂ ਵਿਚ ਵੀ ੱਿਨਜੀ ਸਕੂਲਾਂ ਦੀ ਹੀ ਸਰਦਾਰੀ ਹੁੰਦੀ ਹੈ ਪਰ ਫਿਰ ਵੀ ਕੇਂਦਰ ਸਰਕਾਰ ਨਿੱਜੀ ਸਕੂਲਾਂ ਨੂੰ ਬੰਦ ਕਰਨ ਉਪਰ ਤੁਲੀ ਹੋਈ ਹੈ| ਉਹਨਾਂ ਮੰਗ ਕੀਤੀ ਕਿ ਨਿਜੀ ਸਕੂਲਾਂ ਦੇ ਮਸਲੇ ਤੁਰੰਤ ਹਲ ਕੀਤੇ ਜਾਣ|  ਇਸ ਮੌਕੇ ਰਾਸਾ ਦੇ ਪੰਜਾਬ ਪ੍ਰਧਾਨ ਪ੍ਰਿੰਸੀਪਲ ਜਗਦੀਸ ਰਾਏ ਸ਼ਰਮਾ ਅਤੇ ਹੋਰ  ਆਗੂ ਵੀ ਮੌਜੂਦ ਸਨ|

Leave a Reply

Your email address will not be published. Required fields are marked *