ਪ੍ਰਾਈਵੇਟ ਸਕੂਲਾਂ ਵਿੱਚ ਸਾਲਾਨਾ ਖਰਚਿਆਂ ਦੇ ਨਾਮ ਤੇ ਮਾਪਿਆਂ ਦਾ ਸੋਸ਼ਣ ਰੋਕਣ ਦੀ ਮੰਗ

ਐਸ ਏ ਐਸ ਨਗਰ, 15 ਫਰਵਰੀ (ਸ.ਬ.) ਪ੍ਰਾਈਵੇਟ ਸਕੂਲਾਂ ਵਿੱਚ ਸਾਲਾਨਾ ਚਾਰਜਿਜ ਦੇ ਨਾਮ ‘ਤੇ ਹੋ ਰਹੀ ਧਾਂਦਲੀ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਦੇ ਹੋ ਰਹੇ ਸ਼ੋਸ਼ਣ ਬਾਰੇ ਜਾਣੂ ਕਰਵਾਉਣ ਸਬੰਧੀ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਦੋਆਬਾ ਪ੍ਰਧਾਨ ਕੀਰਤ ਸਿੰਘ  ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇੱਕ ਮੰਗ ਪੱਤਰ ਦੇ ਕੇ ਇਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ| ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਉੱਤਰ ਭਾਰਤ ਪ੍ਰਮੁੱਖ ਨਿਸ਼ਾਂਤ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਕਰਨ ਉਪਰੰਤ ਕੀਰਤ ਸਿੰਘ ਵੱਲੋਂ ਦਿੱਤੇ ਗਏ ਮੰਗ ਪੱਤਰ ਰਾਹੀਂ ਦੱਸਿਆ ਗਿਆ ਹੈ ਪ੍ਰਾਈਵੇਟ ਸਕੂਲਾਂ ਵੱਲੋਂ  ਹਰ ਸਾਲ ਐਨੂਓਲ ਚਾਰਜਿਸ ਅਤੇ ਹੋਰ ਕਈ ਤਰੀਕੇ ਦੇ ਟੈਕਸ ਲਗਾਏ ਜਾਂਦੇ ਹਨ ਅਤੇ 10 ਫੀਸਦੀ ਹਰ ਸਾਲ ਫੀਸਾਂ ਵਿੱਚ ਵਾਧਾ ਕੀਤਾ ਜਾਂਦਾ ਹੈ|ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਹ ਸਕੂਲਾਂ ਦਾ ਬਹੁਤ ਵੱਡਾ ਨੋ-ਲੋਸ ਧੰਦਾ ਬਣ ਚੁੱਕਿਆ ਹੈ| ਪ੍ਰਾਈਵੇਟ ਸਕੂਲ ਸਰਕਾਰ ਤੋਂ ਸਬਬਿਡੀ ਵਾਲੇ           ਰੇਟ ਤੇ ਜਮੀਨਾਂ ਲੈ ਕੇ ਗਰੀਬ ਬੱਚਿਆ (ਬੀ.ਪੀ.ਐਲ) ਨੂੰ ਮੁਫਤ ਸਿੱਖਿਆ          ਦੇਣ ਲਈ 25 ਫੀਸਦੀ ਕੋਟਾ ਰੱਖਦੇ ਹਨ ਪਰ ਪ੍ਰਾਈਵੇਟ ਸਕੂਲ ਗਰੀਬ ਬੱਚਿਆ ਨੂੰ ਨਾ ਪੜ੍ਹਾ ਕੇ ਅਮੀਰ ਬੱਚਿਆ ਨੂੰ ਦਾਖਲਾ ਦਿੰਦੇ ਹਨ ‘ਤੇ ਮੋਟੀਆ ਕਮਾਈਆ ਕਰਦੇ ਹਨ| ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ| ਸਕੂਲਾ ਵੱਲੋਂ ਬੱਚਿਆ ਦੇ ਮਾਤਾ ਪਿਤਾ ਨੂੰ ਜਬਰਨ ਸਕੂਲ ਵੱਲੋਂ ਨਿਯੁਕਤ ਦੁਕਾਨਾਂ ਤੋ ਸਕੂਲਾਂ ਦੀ ਵਰਦੀ, ਕਿਤਾਬਾਂ ਅਤੇ ਹੋਰ ਸਕੂਲੀ ਸਮਾਨ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ| ਜੋ ਕਿ ਬੱਚਿਆ ਦੇ ਮਾਤਾ ਪਿਤਾ ਦਾ ਸ਼ੋਸ਼ਣ ਹੈ| ਉਨ੍ਹਾਂ ਕਿਹਾ ਕਿ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਟੀਮ ਸਰਕਾਰ ਤੋਂ ਮੰਗ ਕਰਦੀ ਹੈ ਕਿ ਹਰ ਸਾਲ ਸਕੂਲਾਂ ਦੀ ਫੀਸਾਂ ਵਿੱਚ ਵਾਧਾ ਅਤੇ ਐਨਓਲ ਚਾਰਜਿਸ ਦੇ ਨਾਮ ਤੋਂ ਹੋ ਰਹੀ ਧਾਂਦਲੀ ਬੰਦ ਕਰਵਾਈ ਜਾਵੇ ‘ਤੇ ਆਰ.ਟੀ.ਈ.ਐਕਟ ਲਾਗੂ ਕਾਵਾਇਆ ਜਾਵੇ ਅਤੇ ਸਟੂਡੈਂਟਸ ਨੂੰ ਉਨ੍ਹਾਂ ਦੀ ਮਰਜੀ ਦੀ ਦੁਕਾਨ ਤੋਂ ਸਮਾਨ ਲੈਣ ਦੀ ਖੁੱਲ ਦਿੱਤੀ ਜਾਵੇ|
ਇਸ ਮੌਕੇ ਗਿਆਨ ਚੰਦ ਯਾਦਵ, ਅਸ਼ੋਕ ਤਿਵਾੜੀ, ਆਸ਼ਾ ਕਾਲੀਆ, ਰਜਿੰਦਰ ਧਾਲੀਵਾਲ, ਵੈਦ ਅਮਰਜੀਤ, ਰਾਜੂ ਬਲੌਂਗੀ, ਬ੍ਰਿਜੇਸ਼ ਪੁਰੀ ਜੀ ਮਹਾਰਾਜ, ਹਰੀਸ਼ ਬਲੌਂਗੀ, ਅਤੁਲ ਸ਼ਰਮਾ, ਕੀਰਤ ਸਿੰਘ ਮੋਹਾਲੀ, ਚੰਦਰ ਸ਼ੇਖਰ, ਰਾਧੇ ਸ਼ਾਮ ਅਤੇ ਹੋਰ ਫੈਡਰੇਸ਼ਨ ਦੇ ਅਹੁਦੇਦਾਰðਮੌਜੂਦ ਸਨ|

Leave a Reply

Your email address will not be published. Required fields are marked *