ਪ੍ਰਾਪਟੀ ਟੈਕਸ ਜਮ੍ਹਾਂ ਕਰਨ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲੇਗਾ ਨਿਗਮ ਦਫਤਰ

ਐਸ.ਏ.ਐਸ ਨਗਰ, 24 ਸਤੰਬਰ (ਸ.ਬ.) ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ ਜਮਾਂ ਕਰਵਾਵੁਣ ਵਾਲੇ ਲੋਕਾਂ ਦੀ ਸਹੂਲੀਅਤ ਲਈ 26, 27 ਸਤੰਬਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਗਰ ਨਿਗਮ ਦਾ ਦਫਤਰ ਖੁੱਲਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਲੋਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ 10 ਫੀਸਦੀ ਰਿਬੇਟ ਹਾਸਿਲ ਕਰਨ ਦੇ ਸਮਰਥ ਹੋ ਸਕਣ| 
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਨੇ ਦੱਸਿਆ ਕਿ ਨਿਗਮ ਵਲੋਂ 10 ਫੀਸਦੀ ਰੀਬੇਟ ਨਾਲ ਪ੍ਰਾਪਰਟੀ ਟੈਕਸ ਅਦਾ ਕਰਨ ਦੀ ਆਖਰੀ ਤਰੀਕ 30 ਸਤੰਬਰ ਤੈਅ ਕੀਤੀ ਗਈ ਹੈ ਅਤੇ ਨਿਗਮ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਪ੍ਰਾਪਰਟੀਆਂ ਦੇ ਮਾਲਕਾਂ ਵੱਲੋਂ ਵੱਡੀ ਗਿਣਤੀ ਵਿੱਚ ਨਗਰ ਨਿਗਮ ਦੇ ਦਫਤਰ ਵਿਖੇ ਜਾ ਕੇ ਪ੍ਰਾਪਰਟੀ ਟੈਕਸ ਜਮਾ ਕਰਵਾਇਆ ਜਾ ਰਿਹਾ ਹੈ| 
ਉਹਨਾਂ ਕਿਹਾ ਕਿ ਟੈਕਸ ਜਮਾ ਕਰਵਾਉਣ ਵਾਲਿਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਅਤੇ ਕੋਵਿਡ-19  ਦੇ ਮੱਦੇਨਜ਼ਰ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਜਮਾ ਕਰਵਾਉਣ ਲਈ 6 ਕਾਊਂਟਰ ਬਣਾਏ ਗਏ ਹਨ| ਉਹਨਾਂ ਦੱਸਿਆ ਕਿ  ਸ਼ਹਿਰ ਵਾਸੀਆਂ ਨੂੰ 10 ਫੀਸਦੀ ਰੀਬੇਟ ਨਾਲ ਪ੍ਰਾਪਰਟੀ ਟੈਕਸ ਜਮਾ ਕਰਵਾਉਣ ਦਾ ਲਾਭ ਉਠਾਉਣ ਦਾ ਮੌਕਾ ਦੇਣ ਲਈ 26 ਅਤੇ 27 ਸਤੰਬਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਨਗਰ ਨਿਗਮ ਦਾ ਦਫਤਰ ਖੁੱਲਾ ਰੱਖਿਆ ਜਾਵੇਗਾ ਅਤੇ ਸ਼ਹਿਰ ਵਾਸੀ 26 ਅਤੇ 27 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਨਗਰ ਨਿਗਮ ਦੇ ਦਫਤਰ ਜਾ ਕੇ ਜਮਾ ਕਰਵਾ ਸਕਦੇ ਹਨ|

Leave a Reply

Your email address will not be published. Required fields are marked *