ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕੈਂਪ ਲਗਾਇਆ

ਐਸ. ਏ. ਐਸ ਨਗਰ, 14 ਸਤੰਬਰ (ਸ.ਬ.) ਮੁਹਾਲੀ ਦੇ ਸੈਕਟਰ-70 ਵਿੱਚ ਨਗਰ ਨਿਗਮ ਦੀ ਟੀਮ ਵਲੋਂ ਅਪਾਰਟਮੇਂਟ ਵਿੱਚ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਕੈਂਪ ਲਗਾਇਆ ਗਿਆ| ਰਿਸ਼ੀ ਅਪਾਰਟਮੈਂਟ ਵਿੱਚ ਪਹਿਲੀ ਵਾਰ ਇਸ ਕੈਂਪ ਦਾ ਆਯੋਜਨ ਕੀਤਾ ਗਿਆ| ਇਹ ਕੈਂਪ ਸੈਨਟਰੀ ਸੁਪਰਵਾਈਜ਼ਰ ਸ੍ਰੀ ਦੀਪਕ ਕੁਮਾਰ ਅਤੇ ਸ੍ਰ. ਹਰਜੀਤ ਸਿੰਘ ਡਾਟਾ ਐਂਟਰੀ ਆਪਰੇਟਰ ਦੀ ਅਗਵਾਈ ਵਿੱਚ ਲਗਾਇਆ ਗਿਆ| ਇਸ ਕੈਂਪ ਵਿੱਚ ਤਕਰੀਬਨ 20 ਵਿਅਕਤੀਆਂ ਨੇ ਟੈਕਸ ਭਰਿਆ|
ਇਸ ਮੌਕੇ ਸ੍ਰ. ਡੀ. ਐਸ ਮਲਵਈ, ਸ੍ਰ. ਅਮਰਜੀਤ ਸਿੰਘ ਬੈਦਵਾਨ, ਮੈਡਮ ਪੂਨਮ, ਸ੍ਰ. ਕੁਲਵੰਤ ਸਿੰਘ, ਸ੍ਰ. ਰੁਪਿੰਦਰ ਸਿੰਘ, ਸ੍ਰ. ਪਰਮਜੀਤ ਸਿੰਘ ਚੀਮਾ ਹਾਜਿਰ ਸਨ|

Leave a Reply

Your email address will not be published. Required fields are marked *