ਪ੍ਰਾਪਰਟੀ ਟੈਕਸ ਦਾ ਪੁਲੀਸ ਵੱਲ 60 ਲੱਖ ਅਤੇ ਪੂਡਾ ਵੱਲ 15 ਲੱਖ ਰੁਪਏ ਬਕਾਇਆ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਮੁਹਾਲੀ ਸ਼ਹਿਰ ਦੀ ਕੁਝ ਆਬਾਦੀ ਵਿਚੋਂ ਜਿਥੇ 85 ਫੀਸਦੀ ਲੋਕਾਂ ਨੇ ਆਪਣਾ ਬਣਦਾ ਪ੍ਰਾਪਰਟੀ ਟੈਕਸ ਭਰ ਦਿਤਾ ਹੈ| ਉਥੇ ਹੀ ਪੁਲੀਸ ਵਿਭਾਗ ਨੇ ਪੂਡਾ ਵਲ ਪ੍ਰਾਪਰਟੀ ਟੈਕਸ ਦੇ ਲੱਖਾਂ ਰੁਪਏ ਬਕਾਇਆ ਪਏ ਹਨ| ਇਸ ਦਾ ਸਖਤ ਨੋਟਿਸ ਲੈਂਦਿਆਂ ਹਾਊਸਿੰਗ ਸੈਕਟਰੀ ਨੇ ਪੱਤਰ ਲਿਖ ਕੇ ਉਪਰੋਕਤ ਵਿਭਾਗਾਂ ਦੇ ਅਧਿਕਾਰੀਆਂ ਦੀ ਖਿਚਾਈ ਕੀਤੀ ਹੈ ਅਤੇ ਪ੍ਰਾਪਰਟੀ ਟੈਕਸ ਨਾ ਜਮਾ ਕਰਵਾਏ ਜਾਣ ਦਾ ਕਾਰਨ ਦੱਸਣ ਲਈ ਕਿਹਾ ਹੈ|
ਹੈਰਾਨੀ ਤਾਂ ਇਸ ਗਲ ਦੀ ਹੈ ਕਿ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੀ ਮੁਹਾਲੀ ਪੁਲੀਸ ਵੱਲ ਸਭ ਤੋਂ ਜਿਆਦਾ ਰਕਮ 60 ਲੱਖ ਰੁਪਏ ਬਕਾਇਆ ਹੈ| ਇਸੇ ਤਰ੍ਹਾਂ ਪੂਡਾ ਵੱਲ 15 ਲੱਖ ਰੁਪਏ ਬਕਾਇਆ ਹਨ| ਜਿਕਰਯੋਗ ਪੂਡਾ ਨੇ ਆਪਣੀ ਬਿਲਡਿੰਗ ਦਾ ਪ੍ਰਾਪਰਟੀ ਟੈਕਸ ਜਮਾਂ ਕਰਵਾ ਦਿੱਤਾ ਹੈ ਪਰ ਪੂਡਾ ਨੇ ਖੇਡ ਸਟੇਡੀਅਮਾਂ ਅਤੇ ਕਮਿਊਨਿਟੀ ਸੈਂਟਰਾਂ ਦਾ ਪ੍ਰਾਪਰਟੀ ਟੈਕਸ ਅਜੇ ਤੱਕ ਜਮਾਂ ਨਹੀਂ ਕਰਵਾਇਆ|
ਇਸੇ ਤਰਾਂ ਅੱਜ ਪੰਜਾਬ  ਸਕੂਲ ਸਿੱਖਿਆ ਬੋਰਡ ਨੇ ਪ੍ਰਾਪਰਟੀ ਟੈਕਸ ਦੇ 8 ਲੱਖ ਰੁਪਏ  ਜਮਾਂ ਕਰਵਾ ਦਿੱਤੇ ਹਨ|

Leave a Reply

Your email address will not be published. Required fields are marked *