ਪ੍ਰਾਪਰਟੀ ਡੀਲਰਾਂ ਦੇ ਗਮਾਡਾ ਦਫਤਰ ਵਿੱਚ ਦਾਖਲੇ ਤੇ ਅਣਐਲਾਨੀ ਰੋਕ ਹਟੀ ਦੁਪਹਿਰ ਤਿੰਨ ਤੋਂ ਚਾਰ ਵਜੇ ਤੱਕ  ਕਰ ਸਕਣਗੇ ਕਾਗਜਾਂ ਦੀ ਜਾਂਚ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਇਕ ਵਫਦ ਸੰਸਥਾ ਦੇ ਪ੍ਰਧਾਨ ਸ੍ਰ. ਤਜਿੰਦਰ ਸਿੰਘ ਪੂਨੀਆ ਦੀ ਅਗਵਾਈ ਵਿੱਚ ਗਮਾਡਾ ਦੇ ਅਸਟੇਟ ਅਫਸਰ ਸ੍ਰੀਮਤੀ ਪੂਜਾ ਸਿਆਲ ਨੂੰ ਮਿਲਿਆ ਅਤੇ ਪ੍ਰਾਪਰਟੀ ਡੀਲਰਾਂ ਨੂੰ ਦਰਪੇਸ਼ ਸਮੱਸਿਆ ਬਾਰੇ ਜਾਣਕਾਰੀ ਦਿਤੀ| ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਦਸਿਆ ਕਿ ਮੀਟਿੰਗ ਦੌਰਾਨ ਸੰਸਥਾ ਦੇ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਧਵਨ ਨੇ ਅਸਟੇਟ ਅਫਸਰ ਤੋਂ ਗਮਾਡਾ ਦਫਤਰ ਵਿੱਚ ਪ੍ਰਾਪਰਟੀ ਡੀਲਰਾਂ ਦੇ ਦਾਖਲੇ ਤੇ ਲਗਾਈ ਅਣਐਲਾਨੀ ਰੋਕ ਦਾ ਮੁੱਦਾ ਚੁਕਦਿਆਂ ਕਿਹਾ ਕਿ ਕਿਸੇ ਵੀ ਜਾਇਦਾਦ ਦੇ ਸੌਦੇ ਵਿੱਚ ਕਿਸੇ ਕਿਸਮ ਦੀ ਧੋਖਾਧੜੀ ਤੋਂ ਬਚਣ ਲਈ ਪ੍ਰਾਪਰਟੀ ਸਲਾਹਕਾਰਾਂ ਲਈ ਜਰੂਰੀ ਹੁੰਦਾ ਹੈ ਕਿ ਉਹ ਗਮਾਡਾ ਦਫਤਰ ਵਿੱਚ ਸੰਬੰਧਿਤ ਜਾਇਦਾਦਾਂ ਦੇ ਰਿਕਾਰਡ ਦੀ ਪੜਤਾਲ ਕਰਨ| ਉਹਨਾਂ ਦੱਸਿਆ ਕਿ ਅਸਟੇਟ ਅਫਸਰ ਨੇ ਇਸ ਤਰਕ ਨਾਲ ਸਹਿਮਤ ਹੁੰਦਿਆ ਤੁਰੰਤ ਪ੍ਰਾਪਰਟੀ ਡੀਲਰਾਂ ਵੱਲੋਂ ਰਿਕਾਰਡ ਦੀ ਜਾਂਚ ਲਈ ਗਮਾਡਾ ਦਫਤਰ ਵਿੱਚ ਦੁਪਹਿਰ ਤਿੰਨ ਤੋਂ ਚਾਰ ਵਜੇ ਤੱਕ ਦਾ ਸਮਾਂ ਤੈਅ ਕਰ ਦਿੱਤਾ| ਜਿਸ ਨਾਲ ਇਹ ਮੁੱਦਾ ਹਣ ਹਲ ਹੋ ਗਿਆ ਹੈ ਅਤੇ ਪ੍ਰਾਪਰਟੀ ਡੀਲਰਾਂ ਨੂੰ ਜਾਇਦਾਦ ਦੇ ਰਿਕਾਰਡ ਦੀ ਜਾਂਚ ਲਈ ਬਾਅਦ ਦੁਪਹਿਰ ਤੋਂ 3 ਤੋਂ 4 ਵਜੇ ਤੱਕ ਗਮਾਡਾ ਵਿੱਚ ਜਾਣ ਦੀ ਰਸਮੀ ਇਜਾਜਤ ਦੇਣ ਬਾਰੇ ਅਸਟੇਟ ਅਫਸਰ ਵੱਲੋਂ ਹੇਠਲੇ ਕਰਮਚਾਰੀਆਂ ਨੂੰ ਹਿਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ|

Leave a Reply

Your email address will not be published. Required fields are marked *