ਪ੍ਰਿਅਰੰਜਨ ਵੈਦ ਨੂੰ ਸਨਮਾਨਿਤ ਕੀਤਾ

ਐਸ.ਏ. ਐਸ. ਨਗਰ, 29 (ਸ.ਬ.) ਭਾਰਤੀ ਏਅਰਟੈਲ ਲਿਮਟਿਡ ਦੇ ਪੰਜਾਬ , ਹਰਿਆਣਾ ਅਤੇ ਜੰਮੂ ਕਸ਼ਮੀਰ ਖੇਤਰ ਦੇ ਪਬਲਿਕ ਰਿਲੇਸ਼ਨ ਹੈਡ ਸ੍ਰੀ ਪ੍ਰਿਅਰੰਜਨ ਵੈਦ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਿਲਵਰ ਅਵਾਰਡ ਅਤੇ ਮਾਰੀਟੋਰੀਅਸ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਸਬੰਧੀ ਗੁੜਗਾਂਉ ਵਿਖੇ ਕੰਪਨੀ ਦੇ ਮੁੱਖ ਦਫਤਰ ਵਿੱਚ ਆਯੋਜਿਤ ਇਕ ਸਮਾਗਮ ਦੌਰਾਨ ਕੰਪਨੀ ਦੇ ਵਾਈਸ ਚੇਅਰਮੈਨ ਸ੍ਰੀ ਰੰਜਨ ਭਾਰਤੀ ਮਿੱਤਲ ਅਤੇ ਸ੍ਰੀ ਅਖਿਲ ਗੁਪਤਾ ਵਾਈਸ ਚੇਅਰਮੈਨ ਭਾਰਤੀ ਇੰਟਰਪ੍ਰਾਈਜ ਅਤੇ ਭਾਰਤੀ ਇਨਫਰਾਟੈਲ ਵਲੋਂ ਸਨਮਾਨਿਤ ਕੀਤਾ ਗਿਆ| ਸ੍ਰੀ ਪ੍ਰਿਅਰੰਜਨ ਵੈਦ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਅਤੇ ਰਿਟਾ. ਕਮਾਂਡੈਂਟ ਸ੍ਰੀ ਵੀ. ਕੇ ਵੈਦ ਦੇ ਪੁੱਤਰ ਸਨ|

Leave a Reply

Your email address will not be published. Required fields are marked *