ਪ੍ਰਿਥਵੀ 2 ਮਿਜ਼ਾਈਲ ਦਾ ਸਫਲ ਪ੍ਰੀਖਣ

ਓਡੀਸ਼ਾ, 2 ਜੂਨ (ਸ.ਬ.) ਭਾਰਤ ਨੇ ਪਰਮਾਣੂੰ ਸਮਰੱਥ ਸੰਪੰਨ ਅਤੇ  ਸਵਦੇਸ਼ੀ ਪ੍ਰਿਥਵੀ2 ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ| ਇਹ ਪ੍ਰੀਖਣ ਓਡੀਸ਼ਾ ਦੇ ਚਾਂਦੀਪੁਰ ਪ੍ਰੀਖਣ ਰੇਂਜ ਤੋਂ ਅੱਜ ਸਵੇਰੇ 10.56 ਵਜੇ ਕੀਤਾ ਗਿਆ| ਇਸ ਪ੍ਰੀਖਣ ਨਾਲ ਬੈਲਿਸਟਿਕ ਮਿਜ਼ਾਈਲ ਦੀ ਦੁਨੀਆ ਵਿੱਚ ਭਾਰਤ ਇਕ ਕਦਮ ਹੋਰ ਅੱਗੇ ਵਧ ਗਿਆ ਹੈ| ਇਹ ਮਿਜ਼ਾਈਲ ਐਲੂਮੀਨੀਅਨ ਮਿਸ਼ਰਿਤ ਧਾਤੂ ਨਾਲ ਬਣੀ ਹੋਈ ਹੈ ਅਤੇ ਇਸ ਦੇ ਪੱਖਿਆਂ ਨੂੰ ਮੈਗਨੀਸ਼ੀਅਮ ਨਾਲ ਬਣਿਆ ਗਿਆ ਹੈ| ਇਸ ਮਿਜ਼ਾਈਲ ਨੂੰ ਭਾਰਤੀ ਫੌਜ ਦੇ 333- ਮਿਜ਼ਾਈਲ ਰੇਜੀਮੈਂਟ ਵਿੱਚ ਸ਼ਾਮਲ ਕੀਤਾ ਗਿਆ ਹੈ| ਇਹ ਮਿਜ਼ਾਈਲ ਕਰੀਬ 30 ਕਿਲੋਮੀਟਰ ਦੀ ਉੱਚਾਈ ਤੇ ਪੁੱਜ ਸਕਦੀ ਹੈ, ਇਸ ਦੇ ਨਾਲ ਹੀ 80 ਡਿਗਰੀ ਦੇ ਟੀਮ ਨੂੰ ਭੇਦ ਸਕਦੀ ਹੈ|

Leave a Reply

Your email address will not be published. Required fields are marked *