ਪ੍ਰਿੰਸੀਪਲ ਗੋਸਲ ਵਲੋਂ ਸੰਪਾਦਿਤ ਬਾਲ ਪੁਸਤਕ ਲੋਕ ਅਰਪਣ

ਚੰਡੀਗੜ੍ਹ, 16 ਜਨਵਰੀ (ਸ.ਬ.) ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਸੰਪਾਦਿਤ ਬਾਲ ਪੁਸਤਕ ”ਬੱਚਿਆਂ ਵਲੋਂ ਬੱਚਿਆਂ ਲਈ ਤੋਹਫਾ” ਦਾ ਯੂ.ਪੀ. ਦੇ ਪੀਲੀਭੀਤ ਜ਼ਿਲ੍ਹੇ ਵਿੱਚ ਅਕਾਲ ਅਕੈਡਮੀ ਕਜਰੀ ਵਿਖੇ ਲੋਕ ਅਰਪਣ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਅਕਾਲ ਅਕੈਡਮੀ ਦੇ ਐਡੀਸ਼ਨਲ ਜੋਨਲ ਡਾਇਰੈਕਟਰ ਸ. ਗੁਰਦੀਪ ਸਿੰਘ ਸੱਗੂ ਨੇ ਕਿਹਾ ਕਿ ਇਹ ਪੁਸਤਕ ਬੱਚਿਆਂ ਲਈ ਬਹੁਤ ਹੀ ਵਿਲੱਖਣ ਹੈ|
ਅਕੈਡਮੀ ਦੀ ਪ੍ਰਿੰਸੀਪਲ ਸ੍ਰੀਮਤੀ ਸਿਮਨਜੀਤ ਕੌਰ ਨੇ ਕਿਹਾ ਕਿ ਇਸ ਪੁਸਤਕ ਦੀਆਂ ਬਹੁਤ ਸਾਰੀਆਂ ਕਾਪੀਆਂ ਲਾਇਬ੍ਰੇਰੀ ਵਿੱਚ ਰਖੀਆਂ ਜਾਣਗੀਆਂ ਤਾਂ ਕਿ ਅਕੈਡਮੀ ਦੇ ਬਾਕੀ ਬੱਚੇ ਅਤੇ ਅਧਿਆਪਕ ਵੀ ਇਨ੍ਹਾਂ ਨੂੰ ਪੜ੍ਹ ਕੇ ਅਨੰਦ ਮਾਣ ਸਕਣ|

Leave a Reply

Your email address will not be published. Required fields are marked *