ਪ੍ਰਿੰਸ ਚਾਰਲਸ ਦੀ ਅਨੋਖੀ ਕਾਰ, ਚੱਲਦੀ ਹੈ ਵਾਈਨ ਨਾਲ

ਲੰਡਨ, 14 ਨਵੰਬਰ (ਸ.ਬ.) ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਬੇਟੇ ਪ੍ਰਿੰਸ ਚਾਰਲਸ ਦੀ 50 ਸਾਲ ਪੁਰਾਣੀ ਕਾਰ ਪੈਟਰੋਲ, ਡੀਜ਼ਲ ਜਾਂ ਗੈਸ ਦੀ ਬਜਾਏ ਇੰਗਲੈਂਡ ਦੀ ਮਸ਼ਹੂਰ ਵ੍ਹਾਈਟ ਵਾਈਨ ਨਾਲ ਚੱਲਦੀ ਹੈ| ਚਾਰਲਸ ਲਗਜ਼ਰੀ ਕਾਰਾਂ ਦੇ ਜਿੰਨੇ ਵੱਡੇ ਸ਼ੁਕੀਨ ਹਨ ਉਨੇ ਹੀ ਵਾਤਾਵਰਣ ਪ੍ਰੇਮੀ ਵੀ ਹਨ| ਇਸੇ ਉਦੇਸ਼ ਨਾਲ ਉਨ੍ਹਾਂ ਨੇ ਆਪਣੀ ਐਸਟਨ ਮਾਰਟੀਨ ਕਾਰ ਵਿਚ ਖਾਸ ਤਬੀਦੀਲੀਆਂ ਕਰਵਾਈਆਂ ਤਾਂ ਜੋ ਇਹ ਵਾਈਨ ਨਾਲ ਚੱਲ ਸਕੇ ਅਤੇ ਘੱਟੋ-ਘੱਟ ਪ੍ਰਦੂਸ਼ਣ ਹੋਵੇ|
ਅੱਜ (14 ਨਵੰਬਰ) ਪ੍ਰਿੰਸ ਚਾਰਲਸ ਦਾ 70ਵਾਂ ਜਨਮਦਿਨ ਹੈ| ਇਸ ਮੌਕੇ ਤੇ ਬਣ ਰਹੀ ਇਕ ਦਸਤਾਵੇਜ਼ੀ ਫਿਲਮ ਦੌਰਾਨ ਪ੍ਰਿੰਸ ਚਾਰਲਸ ਨੇ ਕਾਰ ਅਤੇ ਟਰੇਨ ਨਾਲ ਕੀਤੇ ਪ੍ਰਯੋਗਾਂ ਦਾ ਰਹੱਸ ਖੋਲ੍ਹਿਆ| ਵਾਤਾਵਰਣ ਸੁਰੱਖਿਆ ਨਾਲ ਜੁੜੇ ਮੁੱਦਿਆਂ ਤੇ ਮੋਹਰੀ ਰਹਿਣ ਵਾਲੇ ਚਾਰਲਸ ਨੇ ਨਾ ਸਿਰਫ ਆਪਣੀ ਕਾਰ ਨੂੰ ਸਗੋਂ ਸ਼ਾਹੀ ਪਰਿਵਾਰ ਦੀ ਸ਼ਾਹੀ ਟਰੇਨ ਨੂੰ ਵੀ ਈਕੋ-ਫ੍ਰੈਂਡਲੀ ਬਣਾਇਆ ਹੈ| ਉਨ੍ਹਾਂ ਦੀ ਸ਼ਾਹੀ ਟਰੇਨ ਨੂੰ ਚਲਾਉਣ ਵਿਚ ਕੁਕਿੰਗ ਤੇਲ ਦੀ ਵਰਤੋਂ ਹੁੰਦੀ ਹੈ|

Leave a Reply

Your email address will not be published. Required fields are marked *