ਪ੍ਰਿੰਸ ਬਦਰ ਹੋਣਗੇ ਸਾਊਦੀ ਅਰਬ ਦੇ ਪਹਿਲੇ ਸੱਭਿਆਚਾਰ ਮੰਤਰੀ

ਰਿਆਦ, 2 ਜੂਨ (ਸ.ਬ.) ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਅਹਿਮਦ ਬਿਨ ਸੁਲੇਮਾਨ ਅਲ-ਰਾਝੀ ਨੂੰ ਨਵਾਂ ਲੇਬਰ ਅਤੇ ਸਮਾਜਿਕ ਵਿਕਾਸ ਮੰਤਰੀ ਨਿਯੁਕਤ ਕੀਤਾ ਹੈ| ਇਸ ਤੋਂ ਇਲਾਵਾ ਸ਼ਾਹ ਸਲਮਾਨ ਨੇ ਨਵੇਂ ਬਣੇ ਸੱਭਿਆਚਾਰ ਮੰਤਰਾਲੇ ਵਿਚ ਵੀ ਇਕ ਮੰਤਰੀ ਨੂੰ ਨਿਯੁਕਤ ਕੀਤਾ ਹੈ| ਅੱਜ ਜਾਰੀ ਕੀਤੇ ਗਏ ਸ਼ਾਹੀ ਹੁਕਮ ਮੁਤਾਬਕ ਪ੍ਰਿੰਸ ਬਦਰ ਬਿਨ ਅਬਦੁੱਲ੍ਹਾ ਬਿਨ ਮੁਹੰਮਦ ਬਿਨ ਫਰਹਾਨ ਅਲ ਸਾਊਦ ਨੂੰ ਨਵੇਂ ਬਣੇ ਸੱਭਿਆਚਾਰ ਮੰਤਰਾਲੇ ਦਾ ਚਾਰਜ ਸੌਂਪਿਆ ਗਿਆ ਹੈ, ਜਦੋਂ ਕਿ ਰਾਝੀ ਅਲੀ ਬਿਨ ਨਸੀਰ ਅਲ-ਘਫੀਸ ਦਾ ਸਥਾਨ ਲੈਣਗੇ|

Leave a Reply

Your email address will not be published. Required fields are marked *