ਪ੍ਰਿੰਸ ਵਿਲੀਅਮ, ਕੇਟ ਅਤੇ ਪ੍ਰਿੰਸ ਹੈਰੀ ਵਿਚਕਾਰ ਲੱਗੀ ਦੌੜ

ਲੰਡਨ, 7 ਫਰਵਰੀ (ਸ.ਬ.) ਇੰਗਲੈਂਡ ਦੇ ਪ੍ਰਿੰਸ ਵਿਲੀਅਮ, ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਅਤੇ ਪ੍ਰਿੰਸ ਹੈਰੀ ਨੇ ਕੁਈਨ ਐਲਿਜ਼ਾਬੇਥ ਓਲੰਪਿਕ ਪਾਰਕ ਵਿਚ 50 ਮੀਟਰ ਦੀ ਦੌੜ ਵਿਚ ਹਿੱਸਾ ਲਿਆ| ਇਸ ਮੈਰਾਥਨ ਦੌੜ ਦਾ ਆਯੋਜਨ ‘ਮੈਂਟਲ ਹੈਲਥ ਕੰੰਪੇਨ ਹੈਡਸ ਟੂਗੈਦਰ’ ਨੂੰ ਪਰਮੋਟ ਕਰਨ ਲਈ ਕੀਤਾ ਗਿਆ ਸੀ| ਇਸ ਦੌੜ ਵਿੱਚ ਪ੍ਰਿੰਸ ਹੈਰੀ ਨੇ ਆਪਣੇ ਭਰਾ ਅਤੇ ਭਾਬੀ ਨੂੰ ਹਰਾ ਦਿੱਤਾ| ਉਹ ਦੋਹਾਂ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਪਹਿਲਾਂ ਮੰਜ਼ਿਲ ਤੱਕ ਪੁੱਜੇ| ਇਸ ਦੌੜ ਵਿੱਚ ਪ੍ਰਿੰਸ ਵਿਲੀਅਮ ਦੂਜੇ ਨੰਬਰ ਅਤੇ ਕੇਟ ਤੀਜੇ ਨੰਬਰ ਤੇ ਰਹੀ| ਇਹ ਮੁਕਾਬਲਾ ਇਨ੍ਹਾਂ ਤਿੰਨਾਂ ਵਿਚਕਾਰ ਹੀ ਸੀ, ਜਦੋਂ ਕਿ ਹਜ਼ਾਰਾਂ ਲੋਕ ਉਨ੍ਹਾਂ ਦੀ ਇਸ ਦੌੜ ਦੇ ਗਵਾਹ ਬਣੇ| ਵਿਲੀਅਮ ਨੇ ਦੌੜ ਖਤਮ ਕਰਦੇ ਹੀ ਕੇਟ ਨੂੰ ਗਲੇ ਲਗਾ ਲਿਆ|

Leave a Reply

Your email address will not be published. Required fields are marked *