ਪ੍ਰਿੰਸ ਹੈਰੀ ਆਪਣੀ ਪਤਨੀ ਨਾਲ ਕਰਨਗੇ ਆਸਟ੍ਰੇਲੀਆ ਦੀ ਯਾਤਰਾ

ਲੰਡਨ, 11 ਜੂਨ (ਸ.ਬ.) ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕਲ ਇਸ ਸਾਲ ਆਸਟ੍ਰੇਲੀਆ, ਫਿਜੀ, ਟੋਂਗਾ ਅਤੇ ਨਿਊਜ਼ੀਲੈਂਡ ਦੀ ਯਾਤਰਾ ਕਰਨਗੇ| ਇਸ ਦੌਰਾਨ ਸਿਡਨੀ ਵਿਚ ਇਨਵੀਕਟਸ ਖੇਡਾਂ ਦਾ ਆਯੋਜਨ ਹੋਵੇਗਾ| ਕੈਂਸਿੰਗਟਨ ਪੈਲੇਸ ਨੇ ਇਕ ਬਿਆਨ ਜਾਰੀ ਕਰ ਕੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ|
ਪ੍ਰਿੰਸ ਹੈਰੀ ਨੇ ਜ਼ਖਮੀ, ਬਿਮਾਰ ਅਤੇ ਸੇਵਾ-ਮੁਕਤ ਫੌਜੀ ਕਰਮਚਾਰੀਆਂ ਲਈ 2014 ਵਿਚ ਇਕ ਖੇਡ ਮੁਕਾਬਲੇ ਦੀ ਸ਼ੁਰੂਆਤ ਕੀਤੀ ਸੀ| ਇਨਵੀਕਟਸ ਖੇਡਾਂ ਦਾ ਆਯੋਜਨ ਇਸ ਸਾਲ ਸਿਡਨੀ ਵਿਚ 20 ਤੋਂ 27 ਅਕਤੂਬਰ ਦਰਮਿਆਨ ਹੋਵੇਗਾ| ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ 19 ਮਈ ਨੂੰ ਲੰਡਨ ਨੇੜੇ ਵਿੰਡਸਰ ਕੈਸਲ ਵਿਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ, ਜਿੱਥੇ ਪ੍ਰਿੰਸ ਹੈਰੀ ਨੂੰ ਮਹਾਰਾਣੀ ਐਲਿਜਾਬੇਥ ਵੱਲੋਂ ਡਿਊਕ ਆਫ ਸੁਸੈਕਸ ਦੀ ਉਪਾਧੀ ਦਿੱਤੀ ਗਈ ਹੈ| ਉਥੇ ਹੀ ਵਿਆਹ ਤੋਂ ਬਾਅਦ ਮੇਗਨ ਮਾਰਕਲ ਡਚੇਸ ਆਫ ਸੁਸੈਕਸ ਬਣ ਗਈ ਹੈ|

Leave a Reply

Your email address will not be published. Required fields are marked *