ਪ੍ਰਿ. ਰਿਐਤ ਦੀ ਪੁਸਤਕ ‘ਸਫਰ ਬ੍ਰਹਿਮੰਡ ਤੋਂ ਮਨੁੱਖ ਤਕ’ ਲੋਕ ਅਰਪਣ


ਐਸ ਏ  ਐਸ ਨਗਰ, 13 ਨਵੰਬਰ (ਸ.ਬ.) ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਭੁੱਲਰ ਵਲੋਂ ਪਿੰਡ ਸਵਾੜਾ ਦੇ ਸਭਾ ਕੰਪਲੈਕਸ ਵਿਖੇ ਰਿਟਾ. ਪ੍ਰਿੰਸੀਪਲ ਤਰਸੇਮ ਸਿੰਘ ਰਿਐਤ ਦੀ ਪੁਸਤਕ ‘ਸਫਰ ਬ੍ਰਹਿਮੰਡ ਤੋਂ ਮਨੁੱਖ ਤਕ’ ਲੋਕ  ਅਰਪਣ ਕੀਤੀ|
ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਸ੍ਰ. ਗੁਰਚਰਨ ਸਿੰਘ ਨੰਨੜਾ ਨੇ ਕਿਹਾ ਕਿ ਇਸ ਮੌਕੇ ਸਭਾ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਭੁੱਲਰ ਵਲੋਂ ਪ੍ਰਿੰਸੀਪਲ             ਤਰਸੇਮ ਸਿੰਘ ਰਿਐਤ ਦੀ ਸਾਹਿਤ ਸਿਰਜਣਾ ਅਤੇ ਪੁਸਤਕ ‘ਸਫਰ ਬ੍ਰਹਿਮੰਡ ਤੋਂ ਮਨੁੱਖ ਤਕ’  ਬਾਰੇ ਜਾਣਕਾਰੀ ਦਿਤੀ|  ਇਸ ਮੌਕੇ ਸਰਵ ਸ੍ਰੀ ਦਰਸ਼ਨ ਸਿੰਘ ਕਲਸੀ, ਪ੍ਰਦੀਪ ਸਿੰਘ ਭਾਰਜ, ਮਨਜੀਤ ਸਿੰਘ ਮਾਨ, ਇੰਜ. ਪੀ ਐਸ ਵਿਰਦੀ, ਅਜੀਤ ਸਿੰਘ ਰਣੌਤਾ, ਡਾ. ਆਰ ਪੀ ਸਿੰਘ, ਕਰਮ ਸਿੰਘ ਬਬਰਾ, ਸੂਰਤ ਸਿੰਘ ਕਲਸੀ, ਅਜੀਤ ਸਿੰਘ, ਕੁਲਵੰਤ ਸਿੰਘ ਵਿਰਕ, ਨਰਾਇਣ ਸਿੰਘ ਭੁੱਲਰ, ਜਸਪਾਲ ਸਿੰਘ ਵਿਰਕ ਅਤੇ ਹੋਰ ਪੰਤਵੰਤੇ ਸੱਜਣ ਮੌਜੂਦ ਸਨ| 

Leave a Reply

Your email address will not be published. Required fields are marked *