‘ਪ੍ਰੀਖਿਆਵਾਂ ਦੌਰਾਨ ਤਨਾਓ ਤੋਂ ਕਿਵੇਂ ਬਚੀਏ’ ਵਿਸ਼ੇ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 31 ਅਗਸਤ (ਸ.ਬ.) ਲਾਇੰਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਨੌਜਵਾਨ ਵਿੰਗ ਲਿਓ ਕਲੱਬ ਟਾਈਸਿਟੀ ਵਲੋਂ ਸਰਕਾਰੀ ਹਾਈ ਸਕੂਲ ਸੈਕਟਰ 50 ਬੀ ਵਿਖੇ ‘ਪ੍ਰੀਖਿਆਵਾਂ ਦੌਰਾਨ ਤਨਾਓ ਤੋਂ ਕਿਵੇਂ ਬਚੀਏ’ ਵਿਸ਼ੇ ਤੇ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸਕੂਲ ਦੇ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਹੋਣ ਵਾਲੇ ਤਨਾਓ ਤੋਂ ਬਚਾਓ ਸੰਬੰਧੀ ਜਾਣਕਾਰੀ ਦਿੱਤੀ ਗਈ|
ਇਸ ਮੌਕੇ ਲਿਓ ਕਲੱਬ ਦੀ ਮੈਂਬਰ ਸਕਾਂਤੀ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਟਿਪਸ ਦਿੱਤੇ ਗਏ ਜਿਹਨਾਂ ਵਿੱਚ ਟਾਈਮ ਮੈਨੇਜਮੈਂਟ ਕਰਨ, ਛੋਟੇ ਛੋਟੇ ਟੀਚੇ ਬਣਾ ਕੇ ਉਹਨਾਂ ਨੂੰ ਹਾਸਿਲ ਕਰਨ ਅਤੇ ਆਪਣੇ ਸਹਿਪਾਠੀਆਂ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਨ ਦੇ ਨਾਲ ਨਾਲ ਪ੍ਰੀਖਿਆਵਾਂ ਦੌਰਾਨ ਪੌਸ਼ਟਿਕ ਖੁਰਾਕ ਲੈਣ ਅਤੇ ਪੜਾਈ ਨੂੰ ਮਜੇਦਾਰ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਅਤੇ ਅਨੁਸ਼ਾਸ਼ਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ|
ਇਸ ਮੌਕੇ ਲਿਓ ਕਲੱਬ ਦੇ ਮੈਂਬਰ ਕੁਨਾਲ ਵਲੋਂ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਉਹਨਾਂ ਨੂੰ ਵੱਖ ਵੱਖ ਦਿਲਚਸਪ ਖੇਡਾਂ ਵਿੱਚ ਦਿਮਾਗ ਲਗਾਉਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੂੰ ਉਤਸ਼ਾਹ ਵਧਾਓ ਕਹਾਣੀਆਂ ਦੱਸੀਆਂ ਗਈਆਂ| ਪ੍ਰੋਜੈਕਟ ਚੇਅਰਮੈਨ ਅਕੇਸ਼ ਪਾਲ ਸਿੰਘ ਅਤੇ ਅਰਸ਼ਪ੍ਰੀਤ ਕੌਰ ਵਲੋਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਅਤੇ ਸਕੂਲ ਸਟਾਫ ਵਲੋਂ ਦਿੱਤੇ ਸਹਿਯੋਗ ਬਦਲੇ ਉਹਨਾਂ ਦਾ ਧੰਨਵਾਦ ਕੀਤਾ ਗਿਆ|

Leave a Reply

Your email address will not be published. Required fields are marked *