ਪ੍ਰੇਮ ਸੰਬੰਧਾਂ ਦੇ ਖੁਲਾਸੇ ਤੋਂ ਬਾਅਦ ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਨੇ ਮੰਗੀ ਮੁਆਫ਼ੀ

ਸਿਡਨੀ, 13 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਅਤੇ ਉਨ੍ਹਾਂ ਦੀ ਇਕ ਸਾਬਕਾ ਕਰਮਚਾਰੀ ਦੇ ਪ੍ਰੇਮ ਸੰਬੰਧਾਂ ਦੇ ਖੁਲਾਸੇ ਤੋਂ ਬਾਅਦ ਉਠਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ| ਹੁਣ ਸੰਸਦ ਵਿਚ ਮੰਤਰੀ ਪੱਧਰੀ ਨਿਯਮਾਂ ਦਾ ਉਲੰਘਣ ਦਾ ਮੁੱਦਾ ਉਠਣ ਕਾਰਨ ਜੌਇਸ ਤੇ ਦਬਾਅ ਹੋਰ ਵੱਧ ਗਿਆ ਹੈ|
ਸਿਡਨੀ ਦੀ ਇਕ ਅਖਬਾਰ ਨੇ ਪਿਛਲੇ ਹਫਤੇ ਜੌਇਸ ਦੀ ਪ੍ਰੇਮਿਕਾ ਦੀ ਇਕ ਤਸਵੀਰ ਮੁੱਖ ਪੰਨੇ ਤੇ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਦੇ ਸੰਬੰਧਾਂ ਦਾ ਖੁਲਾਸਾ ਕੀਤਾ ਸੀ, ਉਨ੍ਹਾਂ ਦੀ ਪ੍ਰੇਮਿਕਾ ਗਰਭਵਤੀ ਹੈ| ਇਸ ਖਬਰ ਤੋਂ ਬਾਅਦ ਜੌਇਸ ਦੀ ਪਤਨੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀਆਂ 4 ਧੀਆਂ ਹੈਰਾਨ ਹਨ| ਇਸ ਮਾਮਲੇ ਨੂੰ ਲੈ ਕੇ ਜੌਇਸ ਨੇ ਜਨਤਕ ਤੌਰ ਤੇ ਮੁਆਫ਼ੀ ਵੀ ਮੰਗੀ|
ਜੌਇਸ ਨੇ ਕਿਹਾ ਕਿ ਮੈਂ ਆਪਣੀ ਪਤਨੀ ਅਤੇ ਧੀਆਂ ਤੋਂ ਮੁਆਫ਼ੀ ਮੰਗਦਾ ਹੈ| ਮੇਰੇ ਪ੍ਰੇਮ ਸੰਬੰਧਾਂ ਕਾਰਨ ਤੁਸੀਂ ਦੁਖੀ ਹੋਏ, ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ| ਜੌਇਸ ਨੇ ਇਸ ਤੋਂ ਪਹਿਲਾਂ ਵੀ ਲਿਖਤੀ ਬਿਆਨ ਵਿੱਚ ਕਿਹਾ ਸੀ ਕਿ ਮੈਨੂੰ ਡੂੰਘਾ ਦੁੱਖ ਹੈ ਕਿ ਮੈਂ 24 ਸਾਲ ਦੇ ਵਿਆਹ ਦੇ ਰਿਸ਼ਤੇ ਨੂੰ ਨਹੀਂ ਨਿਭਾ ਸਕੇ, ਜਿਸ ਕਾਰਨ ਆਪਣੀ ਪਤਨੀ ਅਤੇ ਧੀਆਂ ਨੂੰ ਦੁੱਖ ਪਹੁੰਚਾਇਆ ਹੈ|
ਜਿਕਰਯੋਗ ਹੈ ਕਿ ਮੰਤਰੀ ਪੱਧਰੀ ਨਿਯਮਾਂ ਮੁਤਾਬਕ ਮੰਤਰੀਆਂ ਦੇ ਸਾਥੀਆਂ ਨੂੰ ਪ੍ਰਧਾਨ ਮੰਤਰੀ ਦੀ ਆਗਿਆ ਦੇ ਬਿਨਾਂ ਮੰਤਰੀ ਦਫਤਰਾਂ ਵਿੱਚ ਨੌਕਰੀ ਨਹੀਂ ਦਿੱਤੀ ਜਾ ਸਕਦੀ| ਓਧਰ ਜੌਇਸ ਨੇ ਕਿਹਾ ਕਿ ਮੈਂ ਚੋਣ ਜ਼ਾਬਤਾ ਤੋਂ ਚੰਗੀ ਤਰ੍ਹਾਂ ਜਾਣੂ ਹਾਂ| ਇਹ ਸਪੱਸ਼ਟ ਹੈ ਕਿ ਉਨ੍ਹਾਂ ਦੀ ਪਤਨੀ ਵਿੱਕੀ ਕੈਂਪੀਅਨ ਹੁਣ ਮੇਰੀ ਸਾਥੀ ਹੈ ਪਰ ਜਦੋਂ ਉਹ ਮੇਰੇ ਦਫਤਰ ਵਿਚ ਕੰਮ ਕਰ ਰਹੀ ਸੀ, ਉਦੋਂ ਉਹ ਮੇਰੀ ਸਾਥੀ ਨਹੀਂ ਸੀ| ਵਿੱਕੀ ਪਿਛਲੇ ਸਾਲ ਤੋਂ ਉਨ੍ਹਾਂ ਲਈ ਕੰਮ ਨਹੀਂ ਕਰ ਰਹੀ ਹੈ|

Leave a Reply

Your email address will not be published. Required fields are marked *