ਪ੍ਰੈਸ਼ਰ ਹਾਰਨ ਵਜਾਉਣ ਵਾਲਿਆਂ ਦੇ ਕੀਤੇ ਚਲਾਨ

ਐਸ ਏ ਐਸ ਨਗਰ, 19 ਜੂਨ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਮੁਹਾਲੀ ਟ੍ਰੈਫਿਕ ਪੁਲੀਸ ਵਲੋਂ ਨਾਕਾ ਲਗਾਇਆ ਗਿਆ| ਇਸ ਮੌਕੇ ਪ੍ਰਦੂਸ਼ਨ ਬੋਰਡ ਦੀ ਇੰਸਪੈਕਟਰ ਕੰਵਲਜੀਤ ਕੌਰ ਵੀ ਮੌਜੂਦ ਸਨ| ਇਸ ਮੌਕੇ ਪ੍ਰੈਸ਼ਰ ਹਾਰਨ ਵਜਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ| ਟ੍ਰੈਫਿਕ ਪੁਲੀਸ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਕੁਲ 50 ਚਲਾਨ ਕੀਤੇ ਗਏ, ਜਿਨ੍ਹਾਂ ਵਿੱਚ 10 ਪ੍ਰੈਸ਼ਰ ਹਾਰਨ, 40 ਚਲਾਨ ਸੀਟ ਬੈਲਟ ਨਾ ਲਾਉਣ, ਬਿਨਾ ਹੈਲਮਟ, ਬਿਲਾ ਲਾਇਸੰਸ, ਬਿਨਾ ਕਾਗਜ ਦੇ ਸਨ| ਇਸ ਮੌਕੇ ਪ੍ਰੈਸ਼ਰ ਹਾਰਨ ਵਾਹਨਾਂ ਤੋਂ ਉਤਾਰੇ ਵੀ ਗਏ | ਇਸ ਮੌਕੇ ਪੁਲੀਸ ਮੁਲਾਜਮ ਅਜੀਤ ਪਾਲ, ਸੁਰਿੰਦਰ ਸਿੰਘ, ਗੁਰਦਰਸ਼ਨ ਸਿੰਘ, ਹਰਜਿੰਦਰ ਕੌਰ ਤੇ ਹਰਜੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *