ਪ੍ਰੈਸ, ਪੁਲੀਸ ਅਤੇ ਪਾਲਿਟੀਸ਼ੀਅਨਾਂ ਦੀ ਸਮਾਜ ਨੂੰ ਸੇਧ ਵਿੱਚ ਭੂਮਿਕਾ ਸੰਬੰਧੀ ਸੈਮੀਨਾਰ 4 ਜੁਲਾਈ ਨੂੰ

ਐਸ ਏ ਐਸ ਨਗਰ, 26 ਜੂਨ (ਸ.ਬ.) ਪ੍ਰੈਸ ਕਲੱਬ ਐਸ ਏ ਐਸ ਨਗਰ ਦੀ ਇਕ ਮੀਟਿੰਗ ਕਲੱਬ ਪ੍ਰਧਾਨ ਹਿਲੇਰੀ ਵਿਕਟਰ ਦੀ ਪ੍ਰਧਾਨਗੀ ਹੇਠ ਸੈਕਟਰ-70 ਵਿਖੇ ਹੋਈ| ਜਿਸ ਵਿੱਚ ਕਲੱਬ ਵਲੋਂ ਪ੍ਰੈਸ, ਪੁਲਿਸ ਤੇ ਪੋਲੀਟੀਟਸ ਦੇ ਸਮਾਜ ਨੂੰ ਉਸਾਰੂ ਸੇਧ ਦੇਣ ਵਿੱਚ ਭੂਮਿਕਾ ਸੰਬੰਧੀ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੁੱਖ ਬੁਲਾਰੇ ਸੁਖਦੀਪ ਸਿੰਘ ਸੋਈ ਨੇ ਦੱਸਿਆ ਕਿ ਸੈਮੀਨਾਰ 4 ਜੁਲਾਈ ਨੂੰ ਇੰਡੀਅਨ ਸਕੂਲ ਆਫ ਬਿਜਨਸ (ਆਈ ਐਸ ਬੀ)  ਵਿਖੇ ਕਰਵਾਇਆ ਜਾ ਰਿਹਾ ਹੈ| ਜਿਸਦੇ ਮੁੱਖ ਮਹਿਮਾਨ ਪੰਜਾਬ ਦੇ ਗਵਰਨਰ ਵੀ ਪੀ ਐਸ ਬਦਨੋਰ ਹੋਣਗੇ| ਜਦਕਿ ਵਿਧਾਇਕ ਬਲਵੀਰ ਸਿੰਘ ਸਿੱਧੂ ਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜਿਰ ਰਹਿਣਗੇ| ਕਲੱਬ ਦੇ ਸੀਨੀਅਰ ਮੈਂਬਰ ਸ੍ਰ. ਮਨੋਜ ਜੋਸ਼ੀ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਪ੍ਰੈਸ ਦੀ ਭੂਮਿਕਾ ਤੇ ਦਿਨੇਸ ਸ਼ਰਮਾ ਜੀ ਨਿਊਜ ਨੋਰਥ ਹੈਡ, ਪੁਲੀਸ ਦੀ ਭੂਮਿਕਾ ਤੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਪੀ.ਐਸ. ਆਈ ਏ ਐਸ ਮਨਿੰਦਰ ਸਿੰਘ ਬੈਂਸ ਤੇ ਸਿੱਖਿਆ ਮਾਹਿਰ ਪ੍ਰੋ. ਮਨਜੀਤ ਸਿੰਘ ਪਰਚਾ ਪੜਨਗੇ| ਇਸ ਮੌਕੇ ਤੇ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਜਿਰ ਸੀ|

Leave a Reply

Your email address will not be published. Required fields are marked *