ਪ੍ਰੋਫੈਸਰ ਜੀ. ਐਨ. ਸਾਈਬਾਬਾ ਦੇ ਹੱਕ ਵਿੱਚ  ਕੈਨੇਡੀਅਨ ਸੰਸਦ ਮੈਂਬਰ ਵਲੋਂ, ਰਿਹਾਈ ਪਟੀਸ਼ਨ ਦਾਖਲ

ਸਰੀ, 27 ਜੂਨ (ਸ.ਬ.) ਸਰੀ-ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ. ਐਨ. ਸਾਈਬਾਬਾ ਦੀ ਰਿਹਾਈ ਦੀ ਮੰਗ ਲਈ ਹਾਊਸ ਆਫ ਕਾਮਨਜ਼ ਵਿਚ ਪਟੀਸ਼ਨ ਦਾਖਲ ਕੀਤੀ ਹੈ| ਰੈਡੀਕਲ ਦੇਸੀ ਪਬਲੀਕੇਸ਼ਨ ਵੱਲੋਂ ਲਾਂਚ ਕੀਤੀ ਗਈ ਇਸ ਪਟੀਸ਼ਨ ਤੇ ਬ੍ਰਿਟਿਸ਼ ਕੋਲੰਬੀਆ ਦੇ 500 ਤੋਂ ਵਧ ਵਸਨੀਕਾਂ ਦੇ ਹਸਤਾਖਰ ਹਨ| ਧਾਲੀਵਾਲ ਅਜੇ ਤੱਕ ਇਕਲੌਤੇ ਲਿਬਰਲ ਐਮ. ਪੀ. ਹਨ ਅਤੇ ਜਿਨ੍ਹਾਂ ਨੇ ਇਸ ਕੇਸ ਵਿਚ ਰੁੱਚੀ ਦਿਖਾਈ ਹੈ|
ਵ੍ਹੀਲਚੇਅਰ ਦੇ ਸਹਾਰੇ ਚੱਲਣ ਵਾਲੇ ਪ੍ਰੋਫੈਸਰ ਸਾਈਬਾਬਾ ਵੱਲੋਂ ਭਾਰਤੀ ਸਮਾਜ ਵਿਚ ਹਾਸ਼ੀਏ ਤੇ ਧੱਕੇ ਵਰਗਾਂ ਅਤੇ ਕਬਾਇਲੀ ਲੋਕਾਂ ਤੇ ਸਰਕਾਰੀ ਜਬਰ ਦਾ ਵਿਰੋਧ ਕੀਤਾ ਜਾਂਦਾ ਸੀ| ਉਨ੍ਹਾਂ ਦੀ ਰਿਹਾਈ ਲਈ ਪਟੀਸ਼ਨ ਵਕੀਲ ਅਮਨਦੀਪ ਸਿੰਘ ਨੇ ਤਿਆਰ ਕੀਤੀ ਹੈ| ਉਨ੍ਹਾਂ ਨੇ ਕੈਨੇਡੀਅਨ ਸਰਕਾਰ ਨੂੰ ਅਪਾਹਜ ਪ੍ਰੋਫੈਸਰ ਦੀ ਰਿਹਾਈ ਲਈ ਦਖਲ ਦੇਣ ਲਈ ਕਿਹਾ ਹੈ| ਸਾਈਬਾਬਾ ਨੂੰ ਮਾਓਵਾਦੀਆਂ ਦਾ ਸਮਰਥਖ ਦੱਸ ਕੇ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ| ਰੈਡੀਕਲ ਦੇਸੀ ਟੀਮ ਨੇ ਅਪਾਹਜਾਂ ਬਾਰੇ ਮੰਤਰੀ ਕਾਰਲਾ ਕਿਓਲਟਰੋਅ ਨੂੰ ਇਕ ਪੱਤਰ ਸੌਂਪ ਕੇ, ਉਨ੍ਹਾਂ ਨੂੰ ਮਨੁੱਖੀ ਆਧਾਰ ਤੇ ਕੇਸ ਵਿਚ ਦਖਲ ਦੇਣ ਦੀ ਬੇਨਤੀ ਕੀਤੀ ਹੈ| ਟੀਮ ਨੇ ਦੱਸਿਆ ਕਿ ਮੰਤਰੀ ਦਾ ਸਟਾਫ ਬੇਹੱਦ ਸਹਿਯੋਗੀ ਸੀ ਅਤੇ ਉਨ੍ਹਾਂ ਨੇ ਸਾਈਬਾਬਾ ਦੇ ਕੇਸ ਨੂੰ ਧਿਆਨ ਨਾਲ ਸੁਣਿਆ|  ਚੇਤਨਾ ਐਸੋਸੀਅਸ਼ਨ, ਸਿੱਖ ਨੇਸ਼ਨ, ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਤੋਂ ਇਲਾਵਾ ਵੈਨਕੂਵਰ ਦੇ ਰੌਸ ਸਟਰੀਟ ਸਿੱਖ ਟੈਂਪਲ ਦੇ ਕੁਝ ਮੈਂਬਰਾਂ ਵੱਲੋਂ ਇਸ ਪਹਿਲ ਦਾ ਸਮਰਥਨ ਕੀਤਾ ਗਿਆ ਹੈ|

Leave a Reply

Your email address will not be published. Required fields are marked *