ਪ੍ਰੋ. ਚੰਦੂਮਾਜਰਾ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਨੇ ਰਾਜ ਭਵਨ ਘੇਰਿਆ, ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲਿਆ

ਚੰਡੀਗੜ੍ਹ, 8 ਅਗਸਤ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪੰਜ-ਪੰਜ ਅਕਾਲੀ ਦਲ ਦੇ ਵਰਕਰਾਂ ਦੇ 100 ਜਥਿਆਂ ਨੇ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਤੇ ਜਾ ਕੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ| ਇਸ ਦੌਰਾਨ ਚੰਡੀਗੜ੍ਹ ਪੁਲੀਸ ਵਲੋਂ 2 ਥਾਵਾਂ ਤੇ ਲਾਏ ਨਾਕਿਆ ਨੂੰ ਤੋੜ ਕੇ ਚੰਦੂਮਾਜਰਾ ਦੀ ਅਗਵਾਈ ਵਿੱਚ ਅਕਾਲੀ ਆਗੂ ਅਤੇ ਵਰਕਰ ਗਵਰਨਰ ਹਾਊਸ ਨੇੜੇ ਆਖਿਰੀ ਨਾਕੇ ਤੇ ਪਹੁੰਚੇ ਜਿੱਥੇ ਚੰਡੀਗੜ੍ਹ ਪੁਲੀਸ ਵਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਸਾਰੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਗੱਡੀਆਂ ਵਿੱਚ ਭਰ ਕੇ ਉੱਥੋਂ ਲੈ ਗਈ|
ਇਸ ਮੌਕੇ ਅਕਾਲੀ ਆਗੂਆਂ ਵਲੋਂ ਸੋਸ਼ਲ ਡਿਸਟੈਂਸਿੰਗ ਦੀਆਂ ਖੁੱਲ ਕੇ ਧੱਜੀਆਂ ਉੜਾਈਆਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਗੱਡੀਆਂ ਵਿੱਚ ਚੜ੍ਹਾTਣ ਦੌਰਾਨ ਚੰਡੀਗੜ੍ਹ ਨੂੰ ਕਾਫੀ ਮਿਹਨਨਤ ਕਰਨੀ ਪਈ| ਇਸ ਮੌਕੇ ਅਕਾਲੀ ਆਗੂਆਂ ਵਲੋਂ ਪਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਜੋਰਦਾਰ ਨਾਹਰੇਬਾਜੀ ਕੀਤੀ ਗਈ ਅਤੇ ਗੱਡੀਆਂ ਵਿੱਚ ਭਰੇ ਜਾਣ ਤੋਂ ਬਾਅਦ ਵੀ ਅਕਾਲੀ ਨਾਹਰੇ ਲਗਾ ਰਹੇ ਸਨ|
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਵਿੱਚ ਕੈਪਟਨ ਸਰਕਾਰ ਵਿਰੁੱਧ ਭਾਰੀ ਰੋਸ ਹੈ ਅਤੇ ਖੁਦ ਕਾਂਗਰਸ ਪਾਰਟੀ ਅੰਦਰ ਮੁੱਖ ਮੰਤਰੀ ਪੰਜਾਬ ਵਿਰੁੱਧ ਬੇਵਿਸ਼ਵਾਸੀ ਪੈਦਾ ਹੋ ਗਈ ਹੈ| ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ| ਉਹਨਾਂ ਕਿਹਾ ਕਿ ਜਹਿਰੀਲੀ ਸ਼ਰਾਬ ਬਣਾਉਣ ਵਾਲਾ ਮਟੀਰੀਅਲ ਕਿਥੋਂ ਅਤੇ ਕਿਵੇਂ ਆਇਆ, ਇਸਨੂੰ ਕੋਣ ਲਿਆਇਆ, ਕਿੰਨੀ ਮਾਤਰਾ ਵਿੱਚ ਨਾਜ਼ਾਇਜ਼ ਸ਼ਰਾਬ ਤਿਆਰ ਹੋਈ ਤੇ ਇਸ ਗੋਰਖ ਧੰਦੇ ਦੀ ਕਮਾਈ ਕਿੰਨ੍ਹਾ-ਕਿੰਨ੍ਹਾ ਹੱਥਾਂ ਵਿਚ ਗਈ ਇਹ ਜਾਂਚ ਦਾ ਵਿਸ਼ਾ ਹੈ ਜਿਸਦੀ ਸੱਚਾਈ ਲੋਕਾਂ ਤਕ ਲਿਆਂਦੀ ਜਾਣੀ ਚਾਹੀਦੀ ਹੈ|
ਉਹਨਾਂ ਸਵਾਲ ਕੀਤਾ ਕਿ ਇਹ ਤੱਥ ਤੇ ਸੱਚ ਸਾਹਮਣੇ ਲਿਆਉਣ ਲਈ ਕੇਂਦਰ ਸਰਕਾਰ ਦੇ ਇੰਨਫੋਰਸਮੈਂਟ ਡਾਇਰਕੋਰੇਟ ਵੱਲੋਂ ਫਾਈਲ ਮੰਗਣ ਤੋਂ ਪੰਜਾਬ ਸਰਕਾਰ ਨੇ ਨਾਂਹ ਕਿਉ ਕੀਤੀ| ਉਹਨਾਂ ਮੰਗ ਕੀਤੀ ਕਿ ਇਹ ਸਾਰਾ ਭੇਦ ਸਾਹਮਣੇ ਲਿਆਉਣ ਲਈ ਰਾਜਪਾਲ ਵਲੋਂ ਪੰਜਾਬ ਸਰਕਾਰ ਨੂੰ ਹਦਾਇਤ ਜਾਰੀ ਕਰਕੇ ਫਾਈਲ ਤੁਰੰਤ ਈ.ਡੀ ਨੂੰ ਸੌਂਪੀ ਜਾਵੇ ਅਤੇ ਸਾਰੇ ਘਟਨਾਕ੍ਰਮ ਲਈ ਜਿੰਮੇਵਾਰ ਲੋਕਾਂ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਸ਼ਜਾਵਾਂ ਦਿਵਾਉਣ ਦੀ ਉਚ ਪੱਧਰੀ ਅਦਾਲਤੀ ਜਾਂਚ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਜੇਕਰ ਰਾਜਪੁਰਾ ਨੇੜੇ ਨਾਜ਼ਾਇਜ਼ ਸ਼ਰਾਬ ਬਣਾਉਣ ਵਾਲੇ ਗੁਨਾਹਗਾਰਾਂ ਦੇ ਦਸਤਾਵੇਜ਼ ਈ.ਡੀ ਨੂੰ ਸੋਪੇਂ ਗਏ ਹੁੰਦੇ ਤਾਂ 100 ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ| ਉਹਨਾਂ ਮੰਗ ਕੀਤੀ ਕਿ ਕੈਮੀਕਲ ਭੇਜਣ ਵਾਲੇ, ਬਣਾਉਣ ਵਾਲੇ ਤੇ ਇਸ ਗੋਰਖ ਧੰਦੇ ਦੀ ਪੁਸ਼ਤਪਨਾਹੀ ਕਰਨ ਵਾਲੇ ਲੋਕਾਂ ਦੇ ਖਿਲਾਫ 302 ਦੇ ਮਾਮਲੇ ਦਰਜ ਕੀਤੇ ਜਾਣ|
ਉਹਨਾਂ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਵੱਲੋਂ ਲੋਕਾਂ ਦੀਆਂ ਜਾਇਦਾਦਾਂ ਤੇ ਸ਼ਰੇਆਮ ਕਬਜ਼ੇ ਕੀਤੇ ਜਾ ਰਹੇ ਹਨ ਤੇ ਮਹਿਕਮਿਆਂ ਨਾਲ ਮਿਲਕੇ ਬਹੁਤ ਸਾਰੇ ਕਾਂਗਰਸੀ ਵਜ਼ੀਰ ਜਮੀਨ ਹੜੱਪਣ ਵਿੱਚ ਲਗੇ ਹੋਏ ਹਨ| ਉਹਨਾਂ ਕਿਹਾ ਕਿ ਮੁਹਾਲੀ ਦੇ ਪਿੰਡ ਬੜੀ ਵਿੱਚ ਪੰਚਾਇਤੀ ਜਮੀਨ ਤੇ ਕਬਜਾ ਕਰਨ ਲਈ ਕਾਂਗਰਸੀ ਮੰਤਰੀ ਵਲੋਂ ਪੰਚਾਇਤ ਮੈਂਬਰਾਂ ਤੋਂ ਦਸਤਖਤ ਕਰਵਾਉਣ ਲਈ ਦਬਾਅ ਪਇਆ ਜਾ ਰਿਹਾ ਹੈ ਤਾਂ ਕਿ ਕਰੋੜਾ ਦੀ ਜਮੀਨ ਆਪਣੇ ਚਹੇਤਿਆਂ ਨੂੰ ਕੋਡੀਆ ਦੇ ਭਾਅ ਦਿਵਾ ਸਕਣ|

Leave a Reply

Your email address will not be published. Required fields are marked *