ਪ੍ਰੋ. ਚੰਦੂਮਾਜਰਾ ਨੂੰ ਜੀ.ਐਸ.ਟੀ. ਸੰਬੰਧੀ ਮੁਸ਼ਕਿਲਾਂ ਨੂੰ ਲੈ ਕੇ ਮਿਲਿਆ ਵਪਾਰ ਮੰਡਲ ਮੁਹਾਲੀ ਦਾ ਵਫ਼ਦ

ਐਸ. ਏ ਐਸ. ਨਗਰ, 6 ਅਗਸਤ (ਸ.ਬ.) ਅੱਜ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਹਨਾਂ ਦੇ ਦਫ਼ਤਰ ਵਿਖੇ ਪ੍ਰਧਾਨ ਸ਼੍ਰੀ ਵਿਨੀਤ ਵਰਮਾ ਦੀ ਅਗਵਾਈ ਹੇਠ ਵਪਾਰ ਮੰਡਲ ਮੁਹਾਲੀ ਦਾ ਵਫ਼ਦ ਵਪਾਰ ਜਗਤ ਵਿੱਚ ਜੀ.ਐਸ.ਟੀ. ਸੰਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਮਿਲਿਆ| ਇਸ ਮੌਕੇ ਪ੍ਰੋ. ਚੰਦੂਮਾਜਰਾ ਨੂੰ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਦੱਸਿਆ ਕਿ ਹਰ ਰੋਜ਼ ਇਸਤੇਮਾਲ ਹੋਣ ਵਾਲੀਆਂ ਵਸਤਾਂ ਉੱਪਰ ਜੀ.ਐਸ.ਟੀ. ਦੀ ਮਾਰ ਜਿਆਦਾ ਪੈਣ ਕਰਕੇ ਆਮ ਆਦਮੀ ਦੀ ਜੇਬ ਤੇ ਵੀ ਜਿਆਦਾ ਅਸਰ ਦਿਖਾਈ ਦਿੰਦਾ ਹੈ, ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਵਪਾਰ ਜਗਤ ਨੂੰ ਵੀ ਪ੍ਰਵਾਭਿਤ ਕਰਦਾ ਹੈ| ਉਹਨਾਂ ਕਿਹਾ ਕਿ ਜੇਕਰ ਜੀ.ਐਸ.ਟੀ. ਕੌਸ਼ਲ ਵੱਲੋਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਤੋਂ ਜੀ.ਐਸ.ਟੀ. ਦੀਆਂ ਦਰਾਂ ਘਟਾਈਆਂ ਜਾਣ ਤਾਂ ਆਮ ਲੋਕਾਂ ਅਤੇ ਵਪਾਰੀ ਭਾਈਚਾਰੇ ਲਈ ਇਹ ਵਰਦਾਨ ਸਿੱਧ ਹੋਵੇਗਾ| ਇਸ ਮੌਕੇ ਉਹਨਾਂ ਪ੍ਰੋ. ਚੰਦੂਮਾਜਰਾ ਨੂੰ ਵਪਾਰ ਮੰਡਲ ਨਾਲ ਸੰਬੰਧਤ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ| ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ‘ਵਪਾਰ ਮੰਡਲ’ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਵਿੱਤ ਮੰਤਰੀ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਣਗੇ| ਉਹਨਾਂ ਕਿਹਾ ਕਿ ਉਹ ਵਪਾਰੀ ਭਾਈਚਾਰੇ ਦੇ ਨਾਲ ਹਮੇਸ਼ਾ ਖੜ੍ਹੇ ਹਨ | ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਮੋਦੀ ਸਰਕਾਰ ਤੋਂ ਜਲਦ ਤੋਂ ਜਲਦ ਵਪਾਰੀ ਵਰਗ ਨਾਲ ਸੰਬੰਧਤ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਢੁੱਕਵੇਂ ਹੱਲ ਕਰਵਾਉਣਗੇ|
ਇਸ ਮੌਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਸ਼ੀਤਲ ਸਿੰਘ, ਅਕਵਿੰਦਰ ਸਿੰਘ ਗੋਸਲ, ਫੌਜਾ ਸਿੰਘ, ਹਰੀਸ਼ ਸਿੰਗਲਾ, ਪਰਮਜੀਤ ਸਿੰਘ ਜੋੜ, ਸੁਰੇਸ਼ ਵਰਮਾ, ਕਰਮਚੰਦ ਸਿੰਘ, ਹਰਦੇਵ ਸਿੰਘ ਹਰਪਾਲਪੁਰ, ਗਗਨਦੀਪ, ਗੁਰਜਿੰਦਰ ਸਿੰਘ ਤੋਂ ਇਲਾਵਾ ਵਪਾਰ ਮੰਡਲ ਨਾਲ ਸੰਬੰਧਤ ਬਹੁਤ ਸਾਰੀਆਂ ਸਖਸ਼ੀਅਤਾਂ ਵੀ ਹਾਜ਼ਰ ਸਨ|

Leave a Reply

Your email address will not be published. Required fields are marked *