ਪ੍ਰੋ ਚੰਦੂਮਾਜਰਾ ਨੇ ਵਾਰਡ ਨੰਬਰ 20 ਵਿੱਚ ਓਪਨ ਜਿੰਮ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 25 ਜੂਨ (ਸ.ਬ.) ਐਮ ਪੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਵਾਰਡ ਨੰਬਰ 20 ਫੇਜ 7 ਦੇ ਪਾਰਕ ਵਿੱਚ ਓਪਨ ਜਿੰਮ ਦਾ ਉਦਘਾਟਨ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਨੇ ਵੱਖ ਵੱਖ ਪਾਰਕਾਂ ਵਿੱਚ ਜਿੰਮ ਅਤੇ ਲਾਈਬ੍ਰੇਰੀਆਂ ਬਣਾਉਣ ਦੀ ਲੜੀ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਅਨੇਕਾਂ ਹੀ ਪਾਰਕਾਂ ਵਿੱਚ ਹੁਣ ਤੱਕ ਜਿੰਮ ਬਣਾਏ ਜਾ ਚੁੱਕੇ ਹਨ|
ਇਸ ਮੌਕੇ ਸੰਬੋਧਨ ਕਰਦਿਆਂ ਵਾਰਡ ਨੰਬਰ 20 ਤੋਂ ਕਂੌਸਲਰ ਸੈਹਬੀ ਆਨੰਦ ਨੇ ਕਿਹਾ ਕਿ ਇਸ ਜਿੰਮ ਵਿੱਚ ਵੱਖ ਵੱਖ ਕਸਰਤਾਂ ਵਾਲੀਆਂ ਮਸ਼ੀਨਾਂ ਲਾਈਆਂ ਗਈਆਂ ਹਨ| ਇਸ ਜਿੰਮ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ|
ਇਸ ਮੌਕੇ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਸਮਾਜ ਸੇਵਕ ਸ਼ਲਿੰਦਰ ਆਨੰਦ, ਕਂੌਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ, ਕਂੌਸਲਰ ਸੁਰਿੰਦਰ ਸਿੰਘ ਸੋਹਾਣਾ, ਹਰਦੇਵ ਸਿੰਘ ਓ ਐਸ ਡੀ, ਦਰਸ਼ਨ ਸਿੰਘ ਪ੍ਰਧਾਨ ਐਚ ਐਲ ਸੁਸਾਇਟੀ ਫੇਜ਼ 7, ਅਰੁਣ ਸ਼ਰਮਾ, ਮਨਪ੍ਰੀਤ ਸਿੰਘ ਪੱਪੂ, ਰਵੀ ਕੁਮਾਰ, ਤਰਸੇਮ, ਤੇਜਿੰਦਰ ਕੌਰ, ਕਿਰਨ, ਪ੍ਰਭਾ ਵੀ ਮੌਜੂਦ ਸਨ|

Leave a Reply

Your email address will not be published. Required fields are marked *