ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੇਸ਼ਠ ਸਾਂਸਦ ਅਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ, 30 ਮਾਰਚ (ਸ.ਬ.) ਹਲਕਾ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੱਜ ਇੱਥੇ ਵਿਗਿਆਨ ਭਵਨ ਵਿੱਚ ਕੀਤੇ ਗਏ ਸਮਾਹੋਰ ਦੌਰਾਨ ਸ਼੍ਰੇਸ਼ਠ ਸਾਂਸਦ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ|
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਇਹ ਸਨਮਾਨ ਪਾਰਲੀਮੈਂਟ ਵਿੱਚ ਉਹਨਾਂ ਦੀ ਬਿਹਤਰ ਕਾਰਗੁਜਾਰੀ ਬਦਲੇ ਦਿੱਤਾ ਗਿਆ ਜਿਸ ਵਿੱਚ ਉਹਨਾਂ ਦੀ ਪਾਰਲੀਮੈਂਟ ਵਿੱਚ ਹਾਜ਼ਰੀ ਆਪਣੇ ਸੂਬੇ ਅਤੇ ਆਪਣੇ ਹਲਕੇ ਦੇ ਮੁੱਦੇ ਚੁੱਕਣ ਅਤੇ ਪਾਰਲੀਮੈਂਟ ਵਿੱਚ ਹਾਜਿਰ ਹੋਣ ਦੌਰਾਨ ਇੱਕ ਸਾਂਸਦ ਵਜੋਂ ਉਹਨਾਂ ਦੇ ਵਤੀਰੇ ਨੂੰ ਮੁੱਖ ਰੱਖ ਕੇ ਦਿੱਤਾ ਗਿਆ|
ਵਿਗਿਆਨ ਭਵਨ ਵਿੱਚ ਆਯੋਜਿਤ ਫੇਮ ਇੰਡੀਆ ਸ਼੍ਰੇਸ਼ਟ ਸਾਂਸਦ ਅਵਾਰਡ ਸਮਾਰੋਹ ਮੌਕੇ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਮੁੱਖ ਮਹਿਮਾਨ ਸਨ| ਇਸ ਮੌਕੇ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਤੋਂ ਇਲਾਵਾ ਰਾਜ ਕੇਂਦਰੀ ਮੰਤਰੀ ਅਰਜਨ ਰਾਮ ਨੇਗਵਰ, ਅਸ਼ਵਨੀ ਚੌਬੇ, ਮਨਸੁਨ ਐਲ. ਮਾਂਡਵੀਆ, ਹਰੀ ਭਾਈ ਚੌਧਰੀ, ਪਦਮ ਭੂਸ਼ਣ ਡਾ.ਵਿਦੇਂਸ਼ਵਰ ਪਾਠਕ, ਸੀਨੀਅਰ ਜਰਨਲਿਸਟ ਰਾਜੀਵ ਮਿਸ਼ਰਾ,ਕਾਰਤੀਕੇਅ ਸ਼ਰਮਾ ਵੀ ਹਾਜਿਰ ਸਨ|

Leave a Reply

Your email address will not be published. Required fields are marked *