ਪੜਾਅਵਾਰ ਢੰਗ ਨਾਲ ਖੁੱਲਣ ਵਾਲੇ ਵਿਦਿਅਕ ਅਦਾਰੇ ਟੀਚਿੰਗ/ਨਾਨ-ਟੀਚਿੰਗ ਸਟਾਫ਼ ਦਾ ਕੋਵਿਡ-19 ਟੈਸਟ ਕਰਵਾਉਣ : ਡਿਪਟੀ ਕਮਿਸ਼ਨਰ


ਐਸ. ਏ. ਐਸ. ਨਗਰ, 15 ਅਕਤੂਬਰ (ਸ.ਬ.) ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਹੈ ਕਿ ਸਕੂਲਾਂ, ਕੋਚਿੰਗ ਸੰਸਥਾਵਾਂ ਅਤੇ ਕੁੱਝ ਉਚ ਵਿਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਮਿਲਣ ਕਾਰਨ ਲਾਜ਼ਮੀ ਹੈ ਕਿ ਉਨ੍ਹਾਂ ਵੱਲੋਂ ਕੋਵਿਡ-19 ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ| ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਵਿੱਦਿਅਕ ਅਦਾਰੇ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਸੂਬਾ ਸਰਕਾਰ ਦੁਆਰਾ ਜਾਰੀ ਨਿਰਧਾਰਤ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਕਰਨੀ            ਹੋਵੇਗੀ| 
ਉਹਨਾਂ ਕਿਹਾ ਕਿ ਜੇਕਰ ਸਕੂਲੀ ਵਿਦਿਆਰਥੀ (ਸਿਰਫ਼ 9 ਵੀਂ ਤੋਂ 12 ਵੀਂ ਜਮਾਤ), ਰਿਸਰਚ ਸਕਾਲਰਜ਼ ਜਾਂ ਕੁਝ ਪੋਸਟ-             ਗ੍ਰੈਜੁਏਸ਼ਨ ਵਿਦਿਆਰਥੀ ਸਕੂਲਾਂ/ ਸੰਸਥਾਵਾਂ ਵਿੱਚ ਜਾਂਦੇ ਹਨ ਤਾਂ ਸਬੰਧਿਤ ਸੰਸਥਾਵਾਂ ਨੂੰ ਆਪਣੇ ਸਟਾਫ ਦਾ ਕੋਵਿਡ-19 ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ| ਇਸ ਉਪਰਾਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਹਾਇਤਾ ਕਰੇਗਾ ਅਤੇ ਵਿਦਿਅਕ ਅਦਾਰਿਆਂ ਦੇ ਸਟਾਫ ਲਈ ਟੈਸਟਿੰਗ ਕੈਂਪਾਂ ਦਾ ਵਿਸ਼ੇਸ਼ ਪ੍ਰਬੰਧ ਕਰੇਗਾ|
ਰਾਮਲੀਲਾ ਦੇ ਆਯੋਜਨ ਨਾਲ ਜੁੜੇ ਸਵਾਲਾਂ ਦੇ ਜਵਾਬ ਵਿਚ ਸ੍ਰੀ ਦਿਆਲਨ ਨੇ ਕਿਹਾ, ਂਕੰਟੇਨਮੈਂਟ ਜ਼ੋਨ ਦੇ ਬਾਹਰ ਹੋਣ ਵਾਲੇ ਸਾਰੇ ਸਮਾਜਿਕ/ਅਕਾਦਮਿਕ/ਖੇਡਾਂ/ ਮਨੋਰੰਜਨ/ ਸਭਿਆਚਾਰਕ/ ਧਾਰਮਿਕ/  ਰਾਜਨੀਤਿਕ ਕਾਰਜਾਂ ਅਤੇ ਹੋਰ ਇੱਕਠਾਂ ਲਈ ਪਹਿਲਾਂ ਹੀ 100 ਵਿਅਕਤੀਆਂ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ| ਇਹ ਆਗਿਆ ਇਸ ਸ਼ਰਤ ਦੇ ਅਧੀਨ ਹੈ ਕਿ 200 ਵਿਅਕਤੀਆਂ ਦੀ ਸਮਰੱਥਾ ਵਾਲੀਆਂ ਬੰਦ ਥਾਵਾਂ ਵਾਲੇ ਹਾਲ ਵਿੱਚ ਵੱਧ ਤੋਂ ਵੱਧ 50 ਫ਼ੀਸਦੀ ਵਿਅਕਤੀਆਂ ਨੂੰ ਇਜਾਜ਼ਤ                    ਹੋਵੇਗੀ| ਖੁੱਲ੍ਹੇ ਸਥਾਨਾਂ ਵਿਚ ਇੱਕਠ ਕਰਨ ਲਈ ਜ਼ਮੀਨ/ਜਗ੍ਹਾ ਦੇ ਆਕਾਰ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਸਬ ਡਵੀਜ਼ਨ ਨਾਲ ਸਬੰਧਿਤ ਐਸ.ਡੀ.ਐਮ, ਪਾਸੋਂ ਅਗੇਤੀ ਮਨਜ਼ੂਰੀ ਲੈਣਾ ਲਾਜ਼ਮੀ ਹੈ| ਇਸਦੇ ਨਾਲ ਹੀ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ, ਥਰਮਲ ਸਕੈਨਿੰਗ ਦਾ ਪ੍ਰਬੰਧ ਅਤੇ ਹੈਂਡ ਵਾਸ਼ ਜਾਂ ਸੈਨੀਟਾਈਜ਼ਰ ਦੀ ਵਰਤੋਂ ਯਕੀਨੀ ਬਨਾਉਣਾ ਲਾਜ਼ਮੀ ਹੋਵੇਗਾ| ਉਹਨਾਂ ਕਿਹਾਕਿ  ਂਸਿਨੇਮਾ ਹਾਲ/ਥੀਏਟਰ/ ਮਲਟੀਪਲੈਕਸ ਅਗਲੇ  ਨਿਰਦੇਸ਼ਾਂ ਤੱਕ ਮੁੜ ਨਹੀਂ ਖੋਲ੍ਹੇ ਜਾ ਸਕਣਗੇ | 

Leave a Reply

Your email address will not be published. Required fields are marked *