ਪੰਕਜ ਅਡਵਾਨੀ ਨੇ ਸਾਲ ਦਾ ਅੰਤ ਵੀ ਕੀਤਾ ਸ਼ਾਨਦਾਰ, ਰਾਸ਼ਟਰੀ 6-ਰੈਡ ਸਨੂਕਰ ਖਿਤਾਬ ਤੇ ਕੀਤਾ ਕਬਜ਼ਾ

ਮੁੰਬਈ, 24 ਦਸੰਬਰ (ਸ.ਬ.) 16 ਵਾਰ ਵਿਸ਼ਵ ਜੇਤੂ ਪੰਕਜ ਅਡਵਾਨੀ ਨੇ 6-ਰੈਡ  ਸਨੂਕਰ ਦਾ ਰਾਸ਼ਟਰੀ ਖਿਤਾਬ ਜਿੱਤ ਕੇ ਸਾਲ ਦਾ ਸ਼ਾਨਦਾਰ ਅੰਤ ਕੀਤਾ ਹੈ| ਪਿਛਲੇ ਹਫ਼ਤੇ ਬੈਂਗਲੁਰੂ ਵਿੱਚ ਆਈ. ਬੀ. ਐਸ. ਐਫ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਜਿੱਤਣ ਤੋਂ ਕੁਝ ਦਿਨ  ਬਾਅਦ ਅਡਵਾਨੀ ਨੇ ਸਨੂਕਰ ਵਿੱਚ ਇਹ  ਖਿਤਾਬ ਇਕ ਬਾਰ ਫਿਰ ਆਪਣੇ ਨਾਮ ਕੀਤਾ ਹੈ, ਜੋ ਉਨ੍ਹਾਂ ਨੇ 2010 ਵਿੱਚ ਪਹਿਲੇ ਟੂਰਨਾਮੈਂਟ ਦੇ ਦੌਰਾਨ ਜਿੱਤਿਆ ਸੀ|
ਅਡਵਾਨੀ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਨੇ 6-ਰੈੱਡ ਸਨੂਕਰ ਵਿੱਚ ਰਾਸ਼ਟਰੀ, ਕੌਨਟੀਨੈਂਟਲ ਅਤੇ ਵਿਸ਼ਵ ਪੱਧਰੀ ਖਿਤਾਬ ਜਿੱਤੇ ਹਨ| ਅਡਵਾਨੀ ਨੇ ਫਾਈਨਲ ਵਿੱਚ ਸਥਾਨਕ ਨੌਜਵਾਨ ਖਿਡਾਰੀ ਇਸ਼ਪ੍ਰੀਤ ਚੱਡਾ ਨੂੰ 7-4 ਨਾਲ ਹਰਾਇਆ| ਅਡਵਾਨੀ 2017 ਵਿੱਚ 6-ਰੈਡ ਸਨੂਕਰ ਵਿੱਚ ਹੋਣ ਵਾਲੀ ਏਸ਼ੀਆਈ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਕੁਆਲੀਫਾਈ ਕਰਨ ਦੇ ਮੁਖ ਦਾਅਵੇਦਾਰ ਹੋਣਗੇ|

Leave a Reply

Your email address will not be published. Required fields are marked *